7ਯਹੂਦਾਹ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਰਊਬੇਨ ਦੇ ਇਲਾਕੇ ਨਾਲ ਲੱਗਦਾ ਹੈ।
8“ਪੂਰਬ ਤੋਂ ਪੱਛਮ ਤੱਕ ਯਹੂਦਾਹ ਦੇ ਇਲਾਕੇ ਦੇ ਨਾਲ ਲੱਗਦੇ ਹਿੱਸੇ ਨੂੰ ਤੁਸੀਂ ਖਾਸ ਤੋਹਫ਼ੇ ਵਜੋਂ ਪੇਸ਼ ਕਰੋਗੇ। ਇਹ ਪੂਰਬ ਤੋਂ ਪੱਛਮ ਤੱਕ ਇਸਦੀ ਲੰਬਾਈ ਤੇਰ੍ਹਾ ਕਿਲੋਮੀਟਰ ਦੇ ਬਰਾਬਰ ਹੋਵੇਗੀ; ਪਵਿੱਤਰ ਸਥਾਨ ਉਹ ਦੇ ਵਿਚਕਾਰ ਹੋਵੇਗਾ।
9“ਜਿਹੜਾ ਖਾਸ ਹਿੱਸਾ ਤੁਸੀਂ ਯਾਹਵੇਹ ਨੂੰ ਭੇਟ ਕਰਨਾ ਹੈ ਉਹ ਦੀ ਲੰਬਾਈ ਲਗਭਗ ਤੇਰ੍ਹਾ ਕਿਲੋਮੀਟਰ ਅਤੇ ਲਗਭਗ ਪੰਜ ਕਿਲੋਮੀਟਰ ਚੌੜੀ ਹੋਵੇ।
10ਇਹ ਜਾਜਕਾਂ ਲਈ ਪਵਿੱਤਰ ਹਿੱਸਾ ਹੋਵੇਗਾ। ਇਹ ਉੱਤਰ ਵਾਲੇ ਪਾਸੇ ਤੇਰ੍ਹਾ ਕਿਲੋਮੀਟਰ ਲੰਬਾ, ਪੱਛਮ ਵਾਲੇ ਪਾਸੇ ਪੰਜ/ਤਿੰਨ ਕਿਲੋਮੀਟਰ ਚੌੜਾ, ਪੂਰਬ ਵਾਲੇ ਪਾਸੇ ਪੰਜ/ਤਿੰਨ ਕਿਲੋਮੀਟਰ ਚੌੜਾ ਅਤੇ ਦੱਖਣ ਵਾਲੇ ਪਾਸੇ ਤੇਰ੍ਹਾ ਕਿਲੋਮੀਟਰ ਲੰਬਾ ਹੋਵੇਗਾ। ਇਸ ਦੇ ਕੇਂਦਰ ਵਿੱਚ ਯਾਹਵੇਹ ਦਾ ਪਵਿੱਤਰ ਅਸਥਾਨ ਹੋਵੇਗਾ।
11ਇਹ ਪਵਿੱਤਰ ਕੀਤੇ ਹੋਏ ਜਾਜਕਾਂ, ਸਾਦੋਕੀਆਂ ਲਈ ਹੋਵੇਗਾ, ਜੋ ਮੇਰੀ ਸੇਵਾ ਕਰਨ ਵਿੱਚ ਵਫ਼ਾਦਾਰ ਸਨ ਅਤੇ ਲੇਵੀਆਂ ਦੇ ਵਾਂਗ ਕੁਰਾਹੇ ਨਹੀਂ ਪਏ ਜਦੋਂ ਇਸਰਾਏਲੀ ਭਟਕ ਗਏ ਸਨ।