12ਇਹ ਉਨ੍ਹਾਂ ਲਈ ਧਰਤੀ ਦੇ ਪਵਿੱਤਰ ਹਿੱਸੇ ਵਿੱਚੋਂ ਇੱਕ ਖਾਸ ਤੋਹਫ਼ਾ ਹੋਵੇਗਾ, ਇੱਕ ਅੱਤ ਪਵਿੱਤਰ ਹਿੱਸਾ, ਲੇਵੀਆਂ ਦੇ ਇਲਾਕੇ ਦੇ ਨਾਲ ਲੱਗਦਾ ਹੈ।
13“ਜਾਜਕਾਂ ਦੇ ਇਲਾਕੇ ਦੇ ਨਾਲ-ਨਾਲ, ਲੇਵੀਆਂ ਨੂੰ ਤੇਰ੍ਹਾ ਕਿਲੋਮੀਟਰ ਲੰਬਾ ਅਤੇ ਪੰਜ/ਤਿੰਨ ਕਿਲੋਮੀਟਰ ਚੌੜਾ ਹਿੱਸਾ ਦਿੱਤਾ ਜਾਵੇਗਾ। ਇਸਦੀ ਕੁੱਲ ਲੰਬਾਈ ਤੇਰ੍ਹਾ ਕਿਲੋਮੀਟਰ ਅਤੇ ਚੌੜਾਈ ਪੰਜ/ਤਿੰਨ ਕਿਲੋਮੀਟਰ ਹੋਵੇਗੀ।
14ਉਹ ਇਸ ਵਿੱਚੋਂ ਕਿਸੇ ਨੂੰ ਵੀ ਵੇਚ ਨਹੀਂ ਸੱਕਦੇ ਅਤੇ ਨਾ ਹੀ ਬਦਲ ਸੱਕਦੇ ਹਨ। ਇਹ ਧਰਤੀ ਦਾ ਸਭ ਤੋਂ ਉੱਤਮ ਭਾਗ ਹੈ ਅਤੇ ਕਿਸੇ ਹੋਰ ਦੇ ਹੱਥਾਂ ਵਿੱਚ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹ ਯਾਹਵੇਹ ਲਈ ਪਵਿੱਤਰ ਹੈ।
15“ਬਾਕੀ ਖੇਤਰ, ਲਗਭਗ ਢਾਈ ਕਿਲੋਮੀਟਰ ਚੌੜਾ ਅਤੇ ਤੇਰ੍ਹਾਂ ਕਿਲੋਮੀਟਰ ਲੰਬਾ, ਸ਼ਹਿਰ ਦੀ ਆਮ ਵਰਤੋਂ, ਘਰਾਂ ਅਤੇ ਚਰਾਗਾਹ ਲਈ ਹੋਵੇਗਾ। ਸ਼ਹਿਰ ਇਸ ਦੇ ਕੇਂਦਰ ਵਿੱਚ ਹੋਵੇਗਾ
16ਅਤੇ ਇਹ ਮਾਪਾਂ ਹੋਣਗੀਆਂ: ਉੱਤਰ ਵਾਲਾ ਪਾਸਾ ਲਗਭਗ ਸਵਾ ਦੋ ਕਿਲੋਮੀਟਰ, ਦੱਖਣ ਵਾਲਾ ਪਾਸਾ ਲਗਭਗ ਸਵਾ ਦੋ ਕਿਲੋਮੀਟਰ, ਪੂਰਬ ਵਾਲਾ ਪਾਸਾ ਲਗਭਗ ਸਵਾ ਦੋ ਕਿਲੋਮੀਟਰ ਅਤੇ ਪੱਛਮ ਵਾਲਾ ਪਾਸਾ ਵੀ ਲਗਭਗ ਸਵਾ ਦੋ ਕਿਲੋਮੀਟਰ।