29“ਇਹ ਉਹ ਧਰਤੀ ਹੈ ਜੋ ਤੁਸੀਂ ਇਸਰਾਏਲ ਦੇ ਗੋਤਾਂ ਨੂੰ ਵਿਰਾਸਤ ਵਜੋਂ ਦੇਣੀ ਹੈ ਅਤੇ ਇਹ ਉਨ੍ਹਾਂ ਦੇ ਹਿੱਸੇ ਹੋਣਗੇ,” ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।
30“ਇਹ ਸ਼ਹਿਰ ਦੇ ਬਾਹਰ ਨਿਕਲਣ ਦੇ ਰਸਤੇ ਹੋਣਗੇ: “ਉੱਤਰ ਵਾਲੇ ਪਾਸੇ ਤੋਂ ਸ਼ੁਰੂ ਹੋ ਕੇ, ਜੋ ਲਗਭਗ ਢਾਈ ਕਿਲੋਮੀਟਰ ਲੰਬਾ ਹੈ,
31ਸ਼ਹਿਰ ਦੇ ਦਰਵਾਜ਼ਿਆਂ ਦਾ ਨਾਮ ਇਸਰਾਏਲ ਦੇ ਗੋਤਾਂ ਦੇ ਨਾਮ ਉੱਤੇ ਰੱਖਿਆ ਜਾਵੇਗਾ। ਉੱਤਰ ਵਾਲੇ ਪਾਸੇ ਦੇ ਤਿੰਨ ਦਰਵਾਜ਼ੇ ਰਊਬੇਨ ਦਾ ਫ਼ਾਟਕ, ਯਹੂਦਾਹ ਦਾ ਫ਼ਾਟਕ ਅਤੇ ਲੇਵੀ ਦਾ ਫ਼ਾਟਕ ਹੋਣਗੇ।
32ਪੂਰਬ ਵਾਲੇ ਪਾਸੇ, ਜੋ ਕਿ ਲਗਭਗ ਢਾਈ ਕਿਲੋਮੀਟਰ ਲੰਬਾ ਹੈ, ਤਿੰਨ ਦਰਵਾਜ਼ੇ ਹੋਣਗੇ: ਯੋਸੇਫ਼ ਦਾ ਫ਼ਾਟਕ, ਬਿਨਯਾਮੀਨ ਦਾ ਫ਼ਾਟਕ ਅਤੇ ਦਾਨ ਦਾ ਫ਼ਾਟਕ।
33ਦੱਖਣ ਵਾਲੇ ਪਾਸੇ, ਜੋ ਲਗਭਗ ਢਾਈ ਕਿਲੋਮੀਟਰ ਹੈ, ਤਿੰਨ ਦਰਵਾਜ਼ੇ ਹੋਣਗੇ: ਸ਼ਿਮਓਨ ਦਾ ਫਾਟਕ, ਯਿੱਸਾਕਾਰ ਦਾ ਫਾਟਕ ਅਤੇ ਜ਼ਬੂਲੁਨ ਦਾ ਫਾਟਕ।