ਹਿਜ਼ਕੀਏਲ 5

ਇਸ ਲਈ ਜਦੋਂ ਮੈਂ ਕਹਿਰ, ਕ੍ਰੋਧ ਅਤੇ ਗੁੱਸੇ ਭਰੀ ਝਿੜਕ ਨਾਲ ਤੇਰਾ ਨਿਆਂ ਕਰਾਂਗਾ, ਤਾਂ ਤੂੰ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਲਈ ਨਿੰਦਿਆ, ਠੱਠੇ, ਸਿੱਖਿਆ ਅਤੇ ਦਹਿਸ਼ਤ ਦਾ ਕਾਰਨ ਬਣੇਂਗਾ। ਮੈਂ, ਯਾਹਵੇਹ ਨੇ ਇਹ ਆਖਿਆ ਹੈ।

Ezekiel 5:15 (UKJV) So it shall be a reproach and a taunt, an instruction and an astonishment unto the nations that are round about you, when I shall execute judgments in you in anger and in fury and in furious rebukes. I the LORD have spoken it.

13“ਤਦ ਮੇਰਾ ਕ੍ਰੋਧ ਬੰਦ ਹੋ ਜਾਵੇਗਾ ਅਤੇ ਮੇਰਾ ਗੁੱਸਾ ਉਹਨਾਂ ਉੱਤੇ ਸ਼ਾਂਤ ਹੋ ਜਾਵੇਗਾ, ਅਤੇ ਮੈਂ ਬਦਲਾ ਲਵਾਂਗਾ ਅਤੇ ਜਦੋਂ ਮੈਂ ਆਪਣਾ ਕ੍ਰੋਧ ਉਹਨਾਂ ਉੱਤੇ ਖ਼ਤਮ ਹੋ ਜਾਵੇਗਾ, ਤਾਂ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਆਪਣੇ ਜੋਸ਼ ਨਾਲ ਬੋਲਿਆ ਹੈ।

14“ਮੈਂ ਤੇਰੇ ਆਲੇ-ਦੁਆਲੇ ਦੀਆਂ ਕੌਮਾਂ ਵਿੱਚ ਤੈਨੂੰ ਤਬਾਹੀ ਅਤੇ ਬਦਨਾਮੀ ਦਾ ਕਾਰਨ ਬਣਾ ਦਿਆਂਗਾ, ਸਾਰੇ ਲੰਘਣ ਵਾਲਿਆਂ ਦੀਆਂ ਨਜ਼ਰਾਂ ਵਿੱਚ।

15ਇਸ ਲਈ ਜਦੋਂ ਮੈਂ ਕਹਿਰ, ਕ੍ਰੋਧ ਅਤੇ ਗੁੱਸੇ ਭਰੀ ਝਿੜਕ ਨਾਲ ਤੇਰਾ ਨਿਆਂ ਕਰਾਂਗਾ, ਤਾਂ ਤੂੰ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਲਈ ਨਿੰਦਿਆ, ਠੱਠੇ, ਸਿੱਖਿਆ ਅਤੇ ਦਹਿਸ਼ਤ ਦਾ ਕਾਰਨ ਬਣੇਂਗਾ। ਮੈਂ, ਯਾਹਵੇਹ ਨੇ ਇਹ ਆਖਿਆ ਹੈ।

16ਜਦੋਂ ਮੈਂ ਭਿਆਨਕ ਕਾਲ ਦੇ ਤੀਰ ਤੇਰੇ ਵਿਰੁੱਧ ਛੱਡਾਂਗਾ ਜੋ ਤੇਰੇ ਵਿਨਾਸ਼ ਦੇ ਲਈ ਹੋਣਗੇ। ਮੈਂ ਤੇਰੇ ਵਿੱਚ ਬਹੁਤ ਕਾਲ ਪਾਵਾਂਗਾ ਅਤੇ ਤੇਰੀ ਰੋਟੀ ਦੇ ਸਾਧਨ ਨੂੰ ਤੋੜ ਸੁੱਟਾਂਗਾ।

17ਮੈਂ ਤੇਰੇ ਵਿਰੁੱਧ ਕਾਲ ਅਤੇ ਜੰਗਲੀ ਜਾਨਵਰ ਭੇਜਾਂਗਾ, ਅਤੇ ਉਹ ਤੈਨੂੰ ਬੇ-ਔਲਾਦ ਛੱਡ ਦੇਣਗੇ। ਬਿਪਤਾ ਅਤੇ ਖੂਨ-ਖਰਾਬਾ ਤੁਹਾਡੇ ਵਿੱਚ ਫੈਲ ਜਾਵੇਗਾ, ਅਤੇ ਮੈਂ ਤੁਹਾਡੇ ਵਿਰੁੱਧ ਤਲਵਾਰ ਲਿਆਵਾਂਗਾ। ਮੈਂ ਯਾਹਵੇਹ ਨੇ ਇਹ ਬੋਲਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.