ਹਿਜ਼ਕੀਏਲ 6

ਤਦ ਉਹਨਾਂ ਕੌਮਾਂ ਵਿੱਚ ਜਿੱਥੇ ਉਹਨਾਂ ਨੂੰ ਗ਼ੁਲਾਮ ਬਣਾਇਆ ਗਿਆ ਹੈ, ਜਿਹੜੇ ਬਚ ਗਏ ਹਨ ਉਹ ਮੈਨੂੰ ਯਾਦ ਕਰਨਗੇ ਮੈਂ ਉਹਨਾਂ ਦੇ ਵਿਭਚਾਰੀ ਦਿਲਾਂ ਦੁਆਰਾ, ਜੋ ਮੇਰੇ ਤੋਂ ਦੂਰ ਹੋ ਗਏ ਹਨ, ਅਤੇ ਉਹਨਾਂ ਦੀਆਂ ਅੱਖਾਂ ਦੁਆਰਾ, ਜਿਨ੍ਹਾਂ ਨੇ ਉਹਨਾਂ ਦੀਆਂ ਮੂਰਤੀਆਂ ਦੀ ਕਾਮਨਾ ਕੀਤੀ ਅਤੇ ਉਦਾਸ ਕੀਤਾ ਹੈ। ਉਹ ਆਪਣੇ ਆਪ ਨੂੰ ਉਸ ਬੁਰਿਆਈ ਲਈ ਅਤੇ ਆਪਣੇ ਸਾਰੇ ਘਿਣਾਉਣੇ ਕੰਮਾਂ ਲਈ ਨਫ਼ਰਤ ਕਰਨਗੇ।

Ezekiel 6:9 (UKJV) And they that escape of you shall remember me among the nations where they shall be carried captives, because I am broken with their whorish heart, which has departed from me, and with their eyes, which go a whoring after their idols: and they shall loathe themselves for the evils which they have committed in all their abominations.

7ਤੁਹਾਡੇ ਲੋਕ ਤੁਹਾਡੇ ਵਿੱਚ ਮਾਰੇ ਜਾਣਗੇ, ਅਤੇ ਤੁਸੀਂ ਜਾਣ ਜਾਵੋਂਗੇ ਕਿ ਮੈਂ ਯਾਹਵੇਹ ਹਾਂ।

8“ ‘ਪਰ ਮੈਂ ਕਈਆਂ ਨੂੰ ਛੱਡਾਂਗਾ, ਕਿਉਂਕਿ ਤੁਹਾਡੇ ਵਿੱਚੋਂ ਕੁਝ ਤਲਵਾਰ ਤੋਂ ਬਚ ਜਾਣਗੇ ਜਦੋਂ ਤੁਸੀਂ ਦੇਸ਼ਾਂ ਅਤੇ ਕੌਮਾਂ ਵਿੱਚ ਖਿੰਡ ਜਾਓਗੇ।

9ਤਦ ਉਹਨਾਂ ਕੌਮਾਂ ਵਿੱਚ ਜਿੱਥੇ ਉਹਨਾਂ ਨੂੰ ਗ਼ੁਲਾਮ ਬਣਾਇਆ ਗਿਆ ਹੈ, ਜਿਹੜੇ ਬਚ ਗਏ ਹਨ ਉਹ ਮੈਨੂੰ ਯਾਦ ਕਰਨਗੇ ਮੈਂ ਉਹਨਾਂ ਦੇ ਵਿਭਚਾਰੀ ਦਿਲਾਂ ਦੁਆਰਾ, ਜੋ ਮੇਰੇ ਤੋਂ ਦੂਰ ਹੋ ਗਏ ਹਨ, ਅਤੇ ਉਹਨਾਂ ਦੀਆਂ ਅੱਖਾਂ ਦੁਆਰਾ, ਜਿਨ੍ਹਾਂ ਨੇ ਉਹਨਾਂ ਦੀਆਂ ਮੂਰਤੀਆਂ ਦੀ ਕਾਮਨਾ ਕੀਤੀ ਅਤੇ ਉਦਾਸ ਕੀਤਾ ਹੈ। ਉਹ ਆਪਣੇ ਆਪ ਨੂੰ ਉਸ ਬੁਰਿਆਈ ਲਈ ਅਤੇ ਆਪਣੇ ਸਾਰੇ ਘਿਣਾਉਣੇ ਕੰਮਾਂ ਲਈ ਨਫ਼ਰਤ ਕਰਨਗੇ।

10ਅਤੇ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ; ਮੈਂ ਉਹਨਾਂ ਉੱਤੇ ਇਹ ਬਿਪਤਾ ਲਿਆਉਣ ਦੀ ਵਿਅਰਥ ਧਮਕੀ ਨਹੀਂ ਦਿੱਤੀ।

11“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਆਪਣੇ ਹੱਥ ਇਕੱਠੇ ਕਰੋ ਅਤੇ ਆਪਣੇ ਪੈਰਾਂ ਤੇ ਮੋਹਰ ਲਗਾਓ ਅਤੇ ਪੁਕਾਰੋ “ਹਾਏ!” ਇਸਰਾਏਲ ਦੇ ਲੋਕਾਂ ਦੇ ਸਾਰੇ ਦੁਸ਼ਟ ਅਤੇ ਘਿਣਾਉਣੇ ਕੰਮਾਂ ਦੇ ਕਾਰਨ, ਕਿਉਂਕਿ ਉਹ ਤਲਵਾਰ, ਕਾਲ ਅਤੇ ਬਵਾ ਨਾਲ ਡਿੱਗਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.