13ਵੇਚਣ ਵਾਲਾ ਵੇਚੀ ਗਈ ਜਾਇਦਾਦ ਨੂੰ ਮੁੜ ਪ੍ਰਾਪਤ ਨਹੀਂ ਕਰੇਗਾ, ਜਿੰਨਾ ਚਿਰ ਖਰੀਦਣ ਵਾਲਾ ਅਤੇ ਵੇਚਣ ਵਾਲਾ ਦੋਵੇਂ ਜਿਉਂਦੇ ਹਨ। ਕਿਉਂਕਿ ਸਾਰੀ ਭੀੜ ਦਾ ਦਰਸ਼ਣ ਬਦਲਿਆ ਨਹੀਂ ਜਾਵੇਗਾ। ਉਹਨਾਂ ਦੇ ਪਾਪਾਂ ਦੇ ਕਾਰਨ, ਉਹਨਾਂ ਵਿੱਚੋਂ ਇੱਕ ਵੀ ਆਪਣੀ ਜਾਨ ਨਹੀਂ ਬਚਾ ਸਕੇਗਾ।
14“ ‘ਉਹਨਾਂ ਨੇ ਤੁਰ੍ਹੀ ਵਜਾਈ, ਉਹਨਾਂ ਨੇ ਸਭ ਕੁਝ ਤਿਆਰ ਕਰ ਲਿਆ, ਪਰ ਕੋਈ ਵੀ ਲੜਾਈ ਲਈ ਨਹੀਂ ਜਾਂਦਾ, ਕਿਉਂਕਿ ਮੇਰਾ ਕ੍ਰੋਧ ਸਾਰੀ ਭੀੜ ਉੱਤੇ ਹੈ।
15ਬਾਹਰ ਤਲਵਾਰ ਹੈ; ਅੰਦਰ ਮਹਾਂਮਾਰੀ ਅਤੇ ਕਾਲ ਹਨ। ਜਿਹੜੇ ਦੇਸ਼ ਵਿੱਚ ਹਨ ਤਲਵਾਰ ਨਾਲ ਮਰ ਜਾਣਗੇ। ਜਿਹੜੇ ਸ਼ਹਿਰ ਵਿੱਚ ਹਨ ਕਾਲ ਅਤੇ ਮਹਾਂਮਾਰੀ ਨਾਲ ਮਾਰਿਆ ਜਾਵੇਗਾ।
16ਭਗੌੜੇ ਜਿਹੜੇ ਬਚ ਜਾਂਦੇ ਹਨ ਪਹਾੜਾਂ ਨੂੰ ਭੱਜ ਜਾਣਗੇ। ਵਾਦੀਆਂ ਦੇ ਕਬੂਤਰਾਂ ਵਾਂਗ, ਉਹ ਸਾਰੇ ਆਪਣੇ-ਆਪਣੇ ਪਾਪਾਂ ਲਈ ਰੋਣਗੇ।
17ਸਾਰੇ ਹੱਥ ਨਿਰਬਲ ਹੋਣਗੇ ਅਤੇ ਸਾਰੇ ਗੋਡੇ ਪਾਣੀ ਵਾਂਗੂੰ ਕਮਜ਼ੋਰ ਹੋ ਜਾਣਗੇ।