11ਜ਼ੁਲਮ ਵੱਧ ਕੇ ਦੁਸ਼ਟਪੁਣੇ ਲਈ ਸੋਟੀ ਬਣ ਗਿਆ। ਹੁਣ ਉਹਨਾਂ ਵਿੱਚੋਂ ਕੋਈ ਨਹੀਂ ਬਚੇਗਾ, ਨਾ ਉਹਨਾਂ ਦੇ ਜੱਥੇ ਵਿੱਚੋਂ ਕੋਈ ਅਤੇ ਨਾ ਉਹਨਾਂ ਦੇ ਧਨ ਵਿੱਚੋਂ ਕੁਝ ਬਚੇਗਾ ਅਤੇ ਨਾ ਉਹਨਾਂ ਵਿੱਚੋਂ ਕਿਸੇ ਦਾ ਆਦਰ ਰਹੇਗਾ।
12ਸਮਾਂ ਆ ਗਿਆ ਹੈ! ਦਿਨ ਆ ਗਿਆ ਹੈ! ਨਾ ਮੁੱਲ ਲੈਣ ਵਾਲਾ ਅਨੰਦ ਕਰੇ, ਨਾ ਵੇਚਣ ਵਾਲਾ ਉਦਾਸ ਹੋਵੇ, ਕਿਉਂਕਿ ਮੇਰਾ ਕ੍ਰੋਧ ਸਾਰੀ ਭੀੜ ਉੱਤੇ ਹੈ।
13ਵੇਚਣ ਵਾਲਾ ਵੇਚੀ ਗਈ ਜਾਇਦਾਦ ਨੂੰ ਮੁੜ ਪ੍ਰਾਪਤ ਨਹੀਂ ਕਰੇਗਾ, ਜਿੰਨਾ ਚਿਰ ਖਰੀਦਣ ਵਾਲਾ ਅਤੇ ਵੇਚਣ ਵਾਲਾ ਦੋਵੇਂ ਜਿਉਂਦੇ ਹਨ। ਕਿਉਂਕਿ ਸਾਰੀ ਭੀੜ ਦਾ ਦਰਸ਼ਣ ਬਦਲਿਆ ਨਹੀਂ ਜਾਵੇਗਾ। ਉਹਨਾਂ ਦੇ ਪਾਪਾਂ ਦੇ ਕਾਰਨ, ਉਹਨਾਂ ਵਿੱਚੋਂ ਇੱਕ ਵੀ ਆਪਣੀ ਜਾਨ ਨਹੀਂ ਬਚਾ ਸਕੇਗਾ।
14“ ‘ਉਹਨਾਂ ਨੇ ਤੁਰ੍ਹੀ ਵਜਾਈ, ਉਹਨਾਂ ਨੇ ਸਭ ਕੁਝ ਤਿਆਰ ਕਰ ਲਿਆ, ਪਰ ਕੋਈ ਵੀ ਲੜਾਈ ਲਈ ਨਹੀਂ ਜਾਂਦਾ, ਕਿਉਂਕਿ ਮੇਰਾ ਕ੍ਰੋਧ ਸਾਰੀ ਭੀੜ ਉੱਤੇ ਹੈ।
15ਬਾਹਰ ਤਲਵਾਰ ਹੈ; ਅੰਦਰ ਮਹਾਂਮਾਰੀ ਅਤੇ ਕਾਲ ਹਨ। ਜਿਹੜੇ ਦੇਸ਼ ਵਿੱਚ ਹਨ ਤਲਵਾਰ ਨਾਲ ਮਰ ਜਾਣਗੇ। ਜਿਹੜੇ ਸ਼ਹਿਰ ਵਿੱਚ ਹਨ ਕਾਲ ਅਤੇ ਮਹਾਂਮਾਰੀ ਨਾਲ ਮਾਰਿਆ ਜਾਵੇਗਾ।