ਹਿਜ਼ਕੀਏਲ 7

ਸਮਾਂ ਆ ਗਿਆ ਹੈ! ਦਿਨ ਆ ਗਿਆ ਹੈ! ਨਾ ਮੁੱਲ ਲੈਣ ਵਾਲਾ ਅਨੰਦ ਕਰੇ, ਨਾ ਵੇਚਣ ਵਾਲਾ ਉਦਾਸ ਹੋਵੇ, ਕਿਉਂਕਿ ਮੇਰਾ ਕ੍ਰੋਧ ਸਾਰੀ ਭੀੜ ਉੱਤੇ ਹੈ।

Ezekiel 7:12 (UKJV) The time has come, the day draws near: let not the buyer rejoice, nor the seller mourn: for wrath is upon all the multitude thereof.

10“ ‘ਵੇਖੋ, ਉਹ ਦਿਨ! ਵੇਖੋ, ਉਹ ਆਉਂਦਾ ਹੈ! ਕਿਆਮਤ ਫੁੱਟ ਪਈ ਹੈ, ਸੋਟੀ ਵਿੱਚ ਕਲੀਆਂ ਨਿੱਕਲੀਆਂ ਹਨ, ਹੰਕਾਰ ਖਿੜ ਗਿਆ ਹੈ!

11ਜ਼ੁਲਮ ਵੱਧ ਕੇ ਦੁਸ਼ਟਪੁਣੇ ਲਈ ਸੋਟੀ ਬਣ ਗਿਆ। ਹੁਣ ਉਹਨਾਂ ਵਿੱਚੋਂ ਕੋਈ ਨਹੀਂ ਬਚੇਗਾ, ਨਾ ਉਹਨਾਂ ਦੇ ਜੱਥੇ ਵਿੱਚੋਂ ਕੋਈ ਅਤੇ ਨਾ ਉਹਨਾਂ ਦੇ ਧਨ ਵਿੱਚੋਂ ਕੁਝ ਬਚੇਗਾ ਅਤੇ ਨਾ ਉਹਨਾਂ ਵਿੱਚੋਂ ਕਿਸੇ ਦਾ ਆਦਰ ਰਹੇਗਾ।

12ਸਮਾਂ ਆ ਗਿਆ ਹੈ! ਦਿਨ ਆ ਗਿਆ ਹੈ! ਨਾ ਮੁੱਲ ਲੈਣ ਵਾਲਾ ਅਨੰਦ ਕਰੇ, ਨਾ ਵੇਚਣ ਵਾਲਾ ਉਦਾਸ ਹੋਵੇ, ਕਿਉਂਕਿ ਮੇਰਾ ਕ੍ਰੋਧ ਸਾਰੀ ਭੀੜ ਉੱਤੇ ਹੈ।

13ਵੇਚਣ ਵਾਲਾ ਵੇਚੀ ਗਈ ਜਾਇਦਾਦ ਨੂੰ ਮੁੜ ਪ੍ਰਾਪਤ ਨਹੀਂ ਕਰੇਗਾ, ਜਿੰਨਾ ਚਿਰ ਖਰੀਦਣ ਵਾਲਾ ਅਤੇ ਵੇਚਣ ਵਾਲਾ ਦੋਵੇਂ ਜਿਉਂਦੇ ਹਨ। ਕਿਉਂਕਿ ਸਾਰੀ ਭੀੜ ਦਾ ਦਰਸ਼ਣ ਬਦਲਿਆ ਨਹੀਂ ਜਾਵੇਗਾ। ਉਹਨਾਂ ਦੇ ਪਾਪਾਂ ਦੇ ਕਾਰਨ, ਉਹਨਾਂ ਵਿੱਚੋਂ ਇੱਕ ਵੀ ਆਪਣੀ ਜਾਨ ਨਹੀਂ ਬਚਾ ਸਕੇਗਾ।

14“ ‘ਉਹਨਾਂ ਨੇ ਤੁਰ੍ਹੀ ਵਜਾਈ, ਉਹਨਾਂ ਨੇ ਸਭ ਕੁਝ ਤਿਆਰ ਕਰ ਲਿਆ, ਪਰ ਕੋਈ ਵੀ ਲੜਾਈ ਲਈ ਨਹੀਂ ਜਾਂਦਾ, ਕਿਉਂਕਿ ਮੇਰਾ ਕ੍ਰੋਧ ਸਾਰੀ ਭੀੜ ਉੱਤੇ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.