8ਮੈਂ ਆਪਣਾ ਕ੍ਰੋਧ ਤੇਰੇ ਉੱਤੇ ਡੋਲ੍ਹਣ ਵਾਲਾ ਹਾਂ ਅਤੇ ਆਪਣਾ ਕ੍ਰੋਧ ਤੁਹਾਡੇ ਉੱਤੇ ਖਰਚ ਕਰਨ ਵਾਲਾ ਹਾਂ। ਮੈਂ ਤੇਰੀਆਂ ਚਾਲ-ਚਲਣ ਦੇ ਅਨੁਸਾਰ ਤੇਰਾ ਨਿਆਂ ਕਰਾਂਗਾ ਅਤੇ ਤੁਹਾਡੇ ਸਾਰੇ ਘਿਣਾਉਣੇ ਕੰਮਾਂ ਦਾ ਬਦਲਾ ਦਿਆਂਗਾ।
9ਮੈਂ ਤੈਨੂੰ ਤਰਸ ਨਾਲ ਨਹੀਂ ਦੇਖਾਂਗਾ; ਮੈਂ ਤੁਹਾਨੂੰ ਨਹੀਂ ਬਖ਼ਸ਼ਾਗਾ। ਮੈਂ ਤੁਹਾਨੂੰ ਤੁਹਾਡੇ ਚਾਲ-ਚਲਣ ਅਤੇ ਤੁਹਾਡੇ ਵਿੱਚ ਘਿਣਾਉਣੇ ਕੰਮਾਂ ਦਾ ਬਦਲਾ ਦਿਆਂਗਾ। “ ‘ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਹ ਮੈਂ ਹੀ ਯਾਹਵੇਹ ਹਾਂ ਜੋ ਤੁਹਾਨੂੰ ਮਾਰਦਾ ਹਾਂ।
10“ ‘ਵੇਖੋ, ਉਹ ਦਿਨ! ਵੇਖੋ, ਉਹ ਆਉਂਦਾ ਹੈ! ਕਿਆਮਤ ਫੁੱਟ ਪਈ ਹੈ, ਸੋਟੀ ਵਿੱਚ ਕਲੀਆਂ ਨਿੱਕਲੀਆਂ ਹਨ, ਹੰਕਾਰ ਖਿੜ ਗਿਆ ਹੈ!
11ਜ਼ੁਲਮ ਵੱਧ ਕੇ ਦੁਸ਼ਟਪੁਣੇ ਲਈ ਸੋਟੀ ਬਣ ਗਿਆ। ਹੁਣ ਉਹਨਾਂ ਵਿੱਚੋਂ ਕੋਈ ਨਹੀਂ ਬਚੇਗਾ, ਨਾ ਉਹਨਾਂ ਦੇ ਜੱਥੇ ਵਿੱਚੋਂ ਕੋਈ ਅਤੇ ਨਾ ਉਹਨਾਂ ਦੇ ਧਨ ਵਿੱਚੋਂ ਕੁਝ ਬਚੇਗਾ ਅਤੇ ਨਾ ਉਹਨਾਂ ਵਿੱਚੋਂ ਕਿਸੇ ਦਾ ਆਦਰ ਰਹੇਗਾ।
12ਸਮਾਂ ਆ ਗਿਆ ਹੈ! ਦਿਨ ਆ ਗਿਆ ਹੈ! ਨਾ ਮੁੱਲ ਲੈਣ ਵਾਲਾ ਅਨੰਦ ਕਰੇ, ਨਾ ਵੇਚਣ ਵਾਲਾ ਉਦਾਸ ਹੋਵੇ, ਕਿਉਂਕਿ ਮੇਰਾ ਕ੍ਰੋਧ ਸਾਰੀ ਭੀੜ ਉੱਤੇ ਹੈ।