ਹਿਜ਼ਕੀਏਲ 7

ਮੈਂ ਤੈਨੂੰ ਤਰਸ ਨਾਲ ਨਹੀਂ ਦੇਖਾਂਗਾ; ਮੈਂ ਤੁਹਾਨੂੰ ਨਹੀਂ ਬਖ਼ਸ਼ਾਗਾ। ਮੈਂ ਤੁਹਾਨੂੰ ਤੁਹਾਡੇ ਚਾਲ-ਚਲਣ ਅਤੇ ਤੁਹਾਡੇ ਵਿੱਚ ਘਿਣਾਉਣੇ ਕੰਮਾਂ ਦਾ ਬਦਲਾ ਦਿਆਂਗਾ। “ ‘ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਹ ਮੈਂ ਹੀ ਯਾਹਵੇਹ ਹਾਂ ਜੋ ਤੁਹਾਨੂੰ ਮਾਰਦਾ ਹਾਂ।

Ezekiel 7:9 (UKJV) And mine eye shall not spare, neither will I have pity: I will recompense you according to your ways and yours abominations that are in the midst of you; and all of you shall know that I am the LORD that strikes.

7ਤੁਹਾਡੇ ਉੱਤੇ ਤਬਾਹੀ ਆ ਗਈ ਹੈ, ਤੁਹਾਡੇ ਉੱਤੇ ਜਿਹੜੇ ਧਰਤੀ ਵਿੱਚ ਰਹਿੰਦੇ ਹਨ। ਸਮਾਂ ਆ ਗਿਆ ਹੈ! ਵਿਨਾਸ਼ ਦਾ ਦਿਨ ਨੇੜੇ ਹੈ! ਪਹਾੜਾਂ ਉੱਤੇ ਦਹਿਸ਼ਤ ਅੱਗੇ ਤੋਂ ਖੁਸ਼ ਨਹੀਂ ਹੋਵੇਗੀ।

8ਮੈਂ ਆਪਣਾ ਕ੍ਰੋਧ ਤੇਰੇ ਉੱਤੇ ਡੋਲ੍ਹਣ ਵਾਲਾ ਹਾਂ ਅਤੇ ਆਪਣਾ ਕ੍ਰੋਧ ਤੁਹਾਡੇ ਉੱਤੇ ਖਰਚ ਕਰਨ ਵਾਲਾ ਹਾਂ। ਮੈਂ ਤੇਰੀਆਂ ਚਾਲ-ਚਲਣ ਦੇ ਅਨੁਸਾਰ ਤੇਰਾ ਨਿਆਂ ਕਰਾਂਗਾ ਅਤੇ ਤੁਹਾਡੇ ਸਾਰੇ ਘਿਣਾਉਣੇ ਕੰਮਾਂ ਦਾ ਬਦਲਾ ਦਿਆਂਗਾ।

9ਮੈਂ ਤੈਨੂੰ ਤਰਸ ਨਾਲ ਨਹੀਂ ਦੇਖਾਂਗਾ; ਮੈਂ ਤੁਹਾਨੂੰ ਨਹੀਂ ਬਖ਼ਸ਼ਾਗਾ। ਮੈਂ ਤੁਹਾਨੂੰ ਤੁਹਾਡੇ ਚਾਲ-ਚਲਣ ਅਤੇ ਤੁਹਾਡੇ ਵਿੱਚ ਘਿਣਾਉਣੇ ਕੰਮਾਂ ਦਾ ਬਦਲਾ ਦਿਆਂਗਾ। “ ‘ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਹ ਮੈਂ ਹੀ ਯਾਹਵੇਹ ਹਾਂ ਜੋ ਤੁਹਾਨੂੰ ਮਾਰਦਾ ਹਾਂ।

10“ ‘ਵੇਖੋ, ਉਹ ਦਿਨ! ਵੇਖੋ, ਉਹ ਆਉਂਦਾ ਹੈ! ਕਿਆਮਤ ਫੁੱਟ ਪਈ ਹੈ, ਸੋਟੀ ਵਿੱਚ ਕਲੀਆਂ ਨਿੱਕਲੀਆਂ ਹਨ, ਹੰਕਾਰ ਖਿੜ ਗਿਆ ਹੈ!

11ਜ਼ੁਲਮ ਵੱਧ ਕੇ ਦੁਸ਼ਟਪੁਣੇ ਲਈ ਸੋਟੀ ਬਣ ਗਿਆ। ਹੁਣ ਉਹਨਾਂ ਵਿੱਚੋਂ ਕੋਈ ਨਹੀਂ ਬਚੇਗਾ, ਨਾ ਉਹਨਾਂ ਦੇ ਜੱਥੇ ਵਿੱਚੋਂ ਕੋਈ ਅਤੇ ਨਾ ਉਹਨਾਂ ਦੇ ਧਨ ਵਿੱਚੋਂ ਕੁਝ ਬਚੇਗਾ ਅਤੇ ਨਾ ਉਹਨਾਂ ਵਿੱਚੋਂ ਕਿਸੇ ਦਾ ਆਦਰ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.