ਹਿਜ਼ਕੀਏਲ 7

“ ‘ਉਹ ਆਪਣੀ ਚਾਂਦੀ ਨੂੰ ਗਲੀਆਂ ਵਿੱਚ ਸੁੱਟ ਦੇਣਗੇ, ਅਤੇ ਉਹਨਾਂ ਦਾ ਸੋਨਾ ਅਸ਼ੁੱਧ ਚੀਜ਼ ਮੰਨਿਆ ਜਾਵੇਗਾ। ਉਹਨਾਂ ਦਾ ਸੋਨਾ ਅਤੇ ਚਾਂਦੀ ਯਾਹਵੇਹ ਦੇ ਕ੍ਰੋਧ ਦੇ ਦਿਨ ਉਹਨਾਂ ਨੂੰ ਛੁਡਾਉਣ ਦੇ ਯੋਗ ਨਹੀਂ ਹੋਵੇਗਾ। ਇਹ ਨਾ ਉਹਨਾਂ ਦੀ ਭੁੱਖ ਮਿਟਾਏਗਾ ਅਤੇ ਨਾ ਹੀ ਉਹਨਾਂ ਦਾ ਪੇਟ ਭਰੇਗਾ, ਕਿਉਂ ਜੋ ਇਸ ਨੇ ਉਹਨਾਂ ਨੂੰ ਪਾਪ ਵਿੱਚ ਠੋਕਰ ਖਾਧੀ ਹੈ।

Ezekiel 7:19 (UKJV) They shall cast their silver in the streets, and their gold shall be removed: their silver and their gold shall not be able to deliver them in the day of the wrath of the LORD: they shall not satisfy their souls, neither fill their bowels: because it is the stumbling block of their iniquity.

17ਸਾਰੇ ਹੱਥ ਨਿਰਬਲ ਹੋਣਗੇ ਅਤੇ ਸਾਰੇ ਗੋਡੇ ਪਾਣੀ ਵਾਂਗੂੰ ਕਮਜ਼ੋਰ ਹੋ ਜਾਣਗੇ।

18ਉਹ ਤੱਪੜ ਪਾਉਣ ਅਤੇ ਡਰ ਦੇ ਕੱਪੜੇ ਵਾਲੇ ਪਹਿਨਣਗੇ। ਹਰ ਮੂੰਹ ਸ਼ਰਮ ਨਾਲ ਢੱਕਿਆ ਜਾਵੇਗਾ, ਅਤੇ ਹਰ ਇੱਕ ਸਿਰ ਮੁੰਨਿਆ ਜਾਵੇਗਾ।

19“ ‘ਉਹ ਆਪਣੀ ਚਾਂਦੀ ਨੂੰ ਗਲੀਆਂ ਵਿੱਚ ਸੁੱਟ ਦੇਣਗੇ, ਅਤੇ ਉਹਨਾਂ ਦਾ ਸੋਨਾ ਅਸ਼ੁੱਧ ਚੀਜ਼ ਮੰਨਿਆ ਜਾਵੇਗਾ। ਉਹਨਾਂ ਦਾ ਸੋਨਾ ਅਤੇ ਚਾਂਦੀ ਯਾਹਵੇਹ ਦੇ ਕ੍ਰੋਧ ਦੇ ਦਿਨ ਉਹਨਾਂ ਨੂੰ ਛੁਡਾਉਣ ਦੇ ਯੋਗ ਨਹੀਂ ਹੋਵੇਗਾ। ਇਹ ਨਾ ਉਹਨਾਂ ਦੀ ਭੁੱਖ ਮਿਟਾਏਗਾ ਅਤੇ ਨਾ ਹੀ ਉਹਨਾਂ ਦਾ ਪੇਟ ਭਰੇਗਾ, ਕਿਉਂ ਜੋ ਇਸ ਨੇ ਉਹਨਾਂ ਨੂੰ ਪਾਪ ਵਿੱਚ ਠੋਕਰ ਖਾਧੀ ਹੈ।

20ਉਹ ਆਪਣੇ ਸੁੰਦਰ ਗਹਿਣਿਆਂ ਉੱਤੇ ਮਾਣ ਕਰਦੇ ਸਨ ਅਤੇ ਉਹਨਾਂ ਨੇ ਉਹਨਾਂ ਦੇ ਨਾਲ ਆਪਣੀਆਂ ਘਿਣਾਉਣੀਆਂ ਮੂਰਤਾਂ ਅਤੇ ਭੈੜੀਆਂ ਵਸਤਾਂ ਬਣਾਈਆਂ; ਇਸ ਲਈ ਮੈਂ ਉਸ ਨੂੰ ਉਹਨਾਂ ਲਈ ਅਸ਼ੁੱਧ ਠਹਿਰਾਵਾਂਗਾ।

21ਮੈਂ ਉਹਨਾਂ ਦੀ ਦੌਲਤ ਨੂੰ ਲੁੱਟਣ ਲਈ ਪਰਦੇਸੀਆਂ ਨੂੰ ਦੇ ਦਿਆਂਗਾ, ਅਤੇ ਧਰਤੀ ਦੇ ਦੁਸ਼ਟ ਉਸ ਨੂੰ ਲੁੱਟ ਲੈਣਗੇ ਉਹ ਉਹਨਾਂ ਨੂੰ ਭਰਿਸ਼ਟ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.