18ਉਹ ਤੱਪੜ ਪਾਉਣ ਅਤੇ ਡਰ ਦੇ ਕੱਪੜੇ ਵਾਲੇ ਪਹਿਨਣਗੇ। ਹਰ ਮੂੰਹ ਸ਼ਰਮ ਨਾਲ ਢੱਕਿਆ ਜਾਵੇਗਾ, ਅਤੇ ਹਰ ਇੱਕ ਸਿਰ ਮੁੰਨਿਆ ਜਾਵੇਗਾ।
19“ ‘ਉਹ ਆਪਣੀ ਚਾਂਦੀ ਨੂੰ ਗਲੀਆਂ ਵਿੱਚ ਸੁੱਟ ਦੇਣਗੇ, ਅਤੇ ਉਹਨਾਂ ਦਾ ਸੋਨਾ ਅਸ਼ੁੱਧ ਚੀਜ਼ ਮੰਨਿਆ ਜਾਵੇਗਾ। ਉਹਨਾਂ ਦਾ ਸੋਨਾ ਅਤੇ ਚਾਂਦੀ ਯਾਹਵੇਹ ਦੇ ਕ੍ਰੋਧ ਦੇ ਦਿਨ ਉਹਨਾਂ ਨੂੰ ਛੁਡਾਉਣ ਦੇ ਯੋਗ ਨਹੀਂ ਹੋਵੇਗਾ। ਇਹ ਨਾ ਉਹਨਾਂ ਦੀ ਭੁੱਖ ਮਿਟਾਏਗਾ ਅਤੇ ਨਾ ਹੀ ਉਹਨਾਂ ਦਾ ਪੇਟ ਭਰੇਗਾ, ਕਿਉਂ ਜੋ ਇਸ ਨੇ ਉਹਨਾਂ ਨੂੰ ਪਾਪ ਵਿੱਚ ਠੋਕਰ ਖਾਧੀ ਹੈ।
20ਉਹ ਆਪਣੇ ਸੁੰਦਰ ਗਹਿਣਿਆਂ ਉੱਤੇ ਮਾਣ ਕਰਦੇ ਸਨ ਅਤੇ ਉਹਨਾਂ ਨੇ ਉਹਨਾਂ ਦੇ ਨਾਲ ਆਪਣੀਆਂ ਘਿਣਾਉਣੀਆਂ ਮੂਰਤਾਂ ਅਤੇ ਭੈੜੀਆਂ ਵਸਤਾਂ ਬਣਾਈਆਂ; ਇਸ ਲਈ ਮੈਂ ਉਸ ਨੂੰ ਉਹਨਾਂ ਲਈ ਅਸ਼ੁੱਧ ਠਹਿਰਾਵਾਂਗਾ।
21ਮੈਂ ਉਹਨਾਂ ਦੀ ਦੌਲਤ ਨੂੰ ਲੁੱਟਣ ਲਈ ਪਰਦੇਸੀਆਂ ਨੂੰ ਦੇ ਦਿਆਂਗਾ, ਅਤੇ ਧਰਤੀ ਦੇ ਦੁਸ਼ਟ ਉਸ ਨੂੰ ਲੁੱਟ ਲੈਣਗੇ ਉਹ ਉਹਨਾਂ ਨੂੰ ਭਰਿਸ਼ਟ ਕਰਨਗੇ।
22ਮੈਂ ਲੋਕਾਂ ਤੋਂ ਆਪਣਾ ਮੂੰਹ ਮੋੜ ਲਵਾਂਗਾ, ਅਤੇ ਲੁਟੇਰੇ ਉਸ ਥਾਂ ਨੂੰ ਅਪਵਿੱਤਰ ਕਰਨਗੇ ਜਿਸਦਾ ਮੈਂ ਖ਼ਜ਼ਾਨਾ ਰੱਖਦਾ ਹਾਂ। ਉਹ ਇਸ ਵਿੱਚ ਦਾਖਲ ਹੋਣਗੇ ਅਤੇ ਇਸਨੂੰ ਅਸ਼ੁੱਧ ਕਰ ਦੇਣਗੇ।