ਹਿਜ਼ਕੀਏਲ 8

ਅਤੇ ਉਸ ਨੇ ਮੈਨੂੰ ਕਿਹਾ, “ਅੰਦਰ ਜਾਹ ਅਤੇ ਉਹਨਾਂ ਦੁਸ਼ਟ ਅਤੇ ਘਿਣਾਉਣੇ ਕੰਮਾਂ ਨੂੰ ਵੇਖ ਜੋ ਉਹ ਇੱਥੇ ਕਰ ਰਹੇ ਹਨ।”

Ezekiel 8:9 (UKJV) And he said unto me, Go in, and behold the wicked abominations that they do here.

7ਫਿਰ ਉਹ ਮੈਨੂੰ ਵਿਹੜੇ ਦੇ ਪ੍ਰਵੇਸ਼ ਦੁਆਰ ਤੇ ਲੈ ਆਇਆ। ਤਾਂ ਮੈਂ ਵੇਖਿਆ ਕਿ ਕੰਧ ਵਿੱਚ ਇੱਕ ਛੇਕ ਹੈ।

8ਉਸ ਨੇ ਮੈਨੂੰ ਕਿਹਾ, “ਹੇ ਮਨੁੱਖ ਦੇ ਪੁੱਤਰ, ਹੁਣ ਕੰਧ ਨੂੰ ਤੋੜ।” ਇਸ ਲਈ ਮੈਂ ਕੰਧ ਤੋੜਿਆ ਅਤੇ ਉੱਥੇ ਇੱਕ ਦਰਵਾਜ਼ਾ ਦੇਖਿਆ।

9ਅਤੇ ਉਸ ਨੇ ਮੈਨੂੰ ਕਿਹਾ, “ਅੰਦਰ ਜਾਹ ਅਤੇ ਉਹਨਾਂ ਦੁਸ਼ਟ ਅਤੇ ਘਿਣਾਉਣੇ ਕੰਮਾਂ ਨੂੰ ਵੇਖ ਜੋ ਉਹ ਇੱਥੇ ਕਰ ਰਹੇ ਹਨ।”

10ਇਸ ਲਈ ਮੈਂ ਅੰਦਰ ਜਾ ਕੇ ਵੇਖਿਆ ਹਰ ਕਿਸਮ ਦੇ ਸਾਰੇ ਘਿੱਸਰਨ ਵਾਲੇ ਅਤੇ ਪਲੀਤ ਪਸ਼ੂਆਂ ਦੀਆਂ ਸਾਰੀਆਂ ਮੂਰਤਾਂ ਅਤੇ ਇਸਰਾਏਲ ਦੇ ਘਰਾਣੇ ਦੇ ਬੁੱਤ ਆਲੇ-ਦੁਆਲੇ ਦੀ ਕੰਧ ਉੱਤੇ ਬਣੇ ਹੋਏ ਹਨ।

11ਉਹਨਾਂ ਦੇ ਸਾਮ੍ਹਣੇ ਇਸਰਾਏਲ ਦੇ ਸੱਤਰ ਬਜ਼ੁਰਗ ਖੜ੍ਹੇ ਸਨ ਅਤੇ ਸ਼ਾਫਾਨ ਦਾ ਪੁੱਤਰ ਯਅਜ਼ਨਯਾਹ ਉਹਨਾਂ ਦੇ ਵਿਚਕਾਰ ਖੜ੍ਹਾ ਸੀ। ਹਰੇਕ ਦੇ ਹੱਥ ਵਿੱਚ ਧੂਪਦਾਨ ਸੀ, ਅਤੇ ਧੂਪ ਦਾ ਇੱਕ ਸੁਗੰਧਿਤ ਬੱਦਲ ਉੱਠ ਰਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.