ਹਿਜ਼ਕੀਏਲ 9

ਜਦੋਂ ਉਹ ਮਾਰ ਰਹੇ ਸਨ ਅਤੇ ਮੈਂ ਇਕੱਲਾ ਰਹਿ ਗਿਆ ਸੀ, ਮੈਂ ਮੂੰਹ ਹੇਠਾਂ ਡਿੱਗ ਪਿਆ, ਅਤੇ ਦੁਹਾਈ ਦੇ ਕੇ ਆਖਿਆ, “ਹਾਏ! ਹੇ ਸਰਬਸ਼ਕਤੀਮਾਨ ਯਾਹਵੇਹ! ਕੀ ਤੂੰ ਆਪਣਾ ਵੱਡਾ ਕਹਿਰ ਯੇਰੂਸ਼ਲੇਮ ਉੱਤੇ ਪਾ ਕੇ ਇਸਰਾਏਲ ਦੇ ਸਾਰੇ ਬਚੇ ਹੋਏ ਲੋਕਾਂ ਨੂੰ ਮਾਰ ਦੇਵੇਂਗਾ?”

Ezekiel 9:8 (UKJV) And it came to pass, while they were slaying them, and I was left, that I fell upon my face, and cried, and said, Ah Lord GOD! will you destroy all the residue of Israel in your pouring out of your fury upon Jerusalem?

6ਬੁੱਢਿਆਂ, ਜਵਾਨਾਂ ਅਤੇ ਔਰਤਾਂ, ਮਾਵਾਂ ਅਤੇ ਬੱਚਿਆਂ ਨੂੰ ਮਾਰੋ, ਪਰ ਕਿਸੇ ਨੂੰ ਵੀ ਨਾ ਛੂਹੋ ਜਿਸਦਾ ਨਿਸ਼ਾਨ ਹੋਵੇ। ਮੇਰੇ ਪਵਿੱਤਰ ਅਸਥਾਨ ਤੋਂ ਸ਼ੁਰੂ ਕਰੋ।” ਇਸ ਲਈ ਉਹ ਉਹਨਾਂ ਬਜ਼ੁਰਗਾਂ ਨਾਲ ਸ਼ੁਰੂ ਹੋਏ ਜੋ ਭਵਨ ਦੇ ਸਾਮ੍ਹਣੇ ਸਨ।

7ਉਸ ਨੇ ਉਹਨਾਂ ਨੂੰ ਆਖਿਆ ਕਿ ਭਵਨ ਨੂੰ ਭਰਿਸ਼ਟ ਕਰੋ ਅਤੇ ਵੇਹੜਿਆਂ ਨੂੰ ਵੱਢਿਆ ਹੋਇਆਂ ਨਾਲ ਭਰ ਦਿਓ! ਅੱਗੇ ਵਧੋ! ਇਸ ਲਈ ਉਹ ਤੁਰ ਪਏ ਅਤੇ ਸ਼ਹਿਰ ਉੱਤੇ ਹਮਲਾ ਕੀਤਾ।

8ਜਦੋਂ ਉਹ ਮਾਰ ਰਹੇ ਸਨ ਅਤੇ ਮੈਂ ਇਕੱਲਾ ਰਹਿ ਗਿਆ ਸੀ, ਮੈਂ ਮੂੰਹ ਹੇਠਾਂ ਡਿੱਗ ਪਿਆ, ਅਤੇ ਦੁਹਾਈ ਦੇ ਕੇ ਆਖਿਆ, “ਹਾਏ! ਹੇ ਸਰਬਸ਼ਕਤੀਮਾਨ ਯਾਹਵੇਹ! ਕੀ ਤੂੰ ਆਪਣਾ ਵੱਡਾ ਕਹਿਰ ਯੇਰੂਸ਼ਲੇਮ ਉੱਤੇ ਪਾ ਕੇ ਇਸਰਾਏਲ ਦੇ ਸਾਰੇ ਬਚੇ ਹੋਏ ਲੋਕਾਂ ਨੂੰ ਮਾਰ ਦੇਵੇਂਗਾ?”

9ਉਸਨੇ ਮੈਨੂੰ ਉੱਤਰ ਦਿੱਤਾ, “ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਦਾ ਪਾਪ ਬਹੁਤ ਵੱਡਾ ਹੈ; ਧਰਤੀ ਲਹੂ ਨਾਲ ਭਰੀ ਹੋਈ ਹੈ ਅਤੇ ਸ਼ਹਿਰ ਅਨਿਆਂ ਨਾਲ ਭਰਿਆ ਹੋਇਆ ਹੈ, ਕਿਉਂ ਜੋ ਉਹ ਆਖਦੇ ਹਨ, ‘ਕਿ ਯਾਹਵੇਹ ਨੇ ਦੇਸ ਨੂੰ ਛੱਡ ਦਿੱਤਾ ਹੈ; ਅਤੇ ਯਾਹਵੇਹ ਨਹੀਂ ਵੇਖਦਾ ਹੈ।’

10ਇਸ ਲਈ ਮੈਂ ਉਹਨਾਂ ਨੂੰ ਤਰਸ ਦੀ ਨਜ਼ਰ ਨਾਲ ਨਹੀਂ ਵੇਖਾਂਗਾ ਅਤੇ ਨਾ ਹੀ ਉਹਨਾਂ ਨੂੰ ਬਖ਼ਸ਼ਾਗਾ, ਪਰ ਮੈਂ ਉਹਨਾਂ ਦੇ ਆਪਣੇ ਸਿਰਾਂ ਉੱਤੇ ਜੋ ਉਹਨਾਂ ਨੇ ਕੀਤਾ ਹੈ ਹੇਠਾਂ ਲਿਆਵਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.