ਹਿਜ਼ਕੀਏਲ 9

ਬੁੱਢਿਆਂ, ਜਵਾਨਾਂ ਅਤੇ ਔਰਤਾਂ, ਮਾਵਾਂ ਅਤੇ ਬੱਚਿਆਂ ਨੂੰ ਮਾਰੋ, ਪਰ ਕਿਸੇ ਨੂੰ ਵੀ ਨਾ ਛੂਹੋ ਜਿਸਦਾ ਨਿਸ਼ਾਨ ਹੋਵੇ। ਮੇਰੇ ਪਵਿੱਤਰ ਅਸਥਾਨ ਤੋਂ ਸ਼ੁਰੂ ਕਰੋ।” ਇਸ ਲਈ ਉਹ ਉਹਨਾਂ ਬਜ਼ੁਰਗਾਂ ਨਾਲ ਸ਼ੁਰੂ ਹੋਏ ਜੋ ਭਵਨ ਦੇ ਸਾਮ੍ਹਣੇ ਸਨ।

Ezekiel 9:6 (UKJV) Slay utterly old and young, both maids, and little children, and women: but come not near any man upon whom is the mark; and begin at my sanctuary. Then they began at the ancient men which were before the house.

4ਅਤੇ ਉਸ ਨੂੰ ਕਿਹਾ, “ਯੇਰੂਸ਼ਲੇਮ ਦੇ ਸਾਰੇ ਸ਼ਹਿਰ ਵਿੱਚ ਜਾ ਅਤੇ ਸੋਗ ਕਰਨ ਵਾਲਿਆਂ ਦੇ ਮੱਥੇ ਉੱਤੇ ਨਿਸ਼ਾਨ ਲਗਾ। ਉਹਨਾਂ ਸਾਰੀਆਂ ਘਿਣਾਉਣੀਆਂ ਗੱਲਾਂ ਲਈ ਜੋ ਇਸ ਵਿੱਚ ਕੀਤੀਆਂ ਗਈਆਂ ਹਨ ਸੋਗ ਕਰ।”

5ਉਸ ਨੇ ਮੇਰੇ ਸੁਣਦਿਆਂ ਦੂਜਿਆਂ ਨੂੰ ਆਖਿਆ, “ਉਹ ਦੇ ਪਿੱਛੇ-ਪਿੱਛੇ ਸ਼ਹਿਰ ਵਿੱਚੋਂ ਲੰਘਦੇ ਅਤੇ ਮਾਰਦੇ ਜਾਓ, ਤੁਹਾਡੀਆਂ ਅੱਖਾਂ ਦਯਾ ਨਾ ਕਰਨ, ਨਾ ਤੁਸੀਂ ਤਰਸ ਕਰੋ।

6ਬੁੱਢਿਆਂ, ਜਵਾਨਾਂ ਅਤੇ ਔਰਤਾਂ, ਮਾਵਾਂ ਅਤੇ ਬੱਚਿਆਂ ਨੂੰ ਮਾਰੋ, ਪਰ ਕਿਸੇ ਨੂੰ ਵੀ ਨਾ ਛੂਹੋ ਜਿਸਦਾ ਨਿਸ਼ਾਨ ਹੋਵੇ। ਮੇਰੇ ਪਵਿੱਤਰ ਅਸਥਾਨ ਤੋਂ ਸ਼ੁਰੂ ਕਰੋ।” ਇਸ ਲਈ ਉਹ ਉਹਨਾਂ ਬਜ਼ੁਰਗਾਂ ਨਾਲ ਸ਼ੁਰੂ ਹੋਏ ਜੋ ਭਵਨ ਦੇ ਸਾਮ੍ਹਣੇ ਸਨ।

7ਉਸ ਨੇ ਉਹਨਾਂ ਨੂੰ ਆਖਿਆ ਕਿ ਭਵਨ ਨੂੰ ਭਰਿਸ਼ਟ ਕਰੋ ਅਤੇ ਵੇਹੜਿਆਂ ਨੂੰ ਵੱਢਿਆ ਹੋਇਆਂ ਨਾਲ ਭਰ ਦਿਓ! ਅੱਗੇ ਵਧੋ! ਇਸ ਲਈ ਉਹ ਤੁਰ ਪਏ ਅਤੇ ਸ਼ਹਿਰ ਉੱਤੇ ਹਮਲਾ ਕੀਤਾ।

8ਜਦੋਂ ਉਹ ਮਾਰ ਰਹੇ ਸਨ ਅਤੇ ਮੈਂ ਇਕੱਲਾ ਰਹਿ ਗਿਆ ਸੀ, ਮੈਂ ਮੂੰਹ ਹੇਠਾਂ ਡਿੱਗ ਪਿਆ, ਅਤੇ ਦੁਹਾਈ ਦੇ ਕੇ ਆਖਿਆ, “ਹਾਏ! ਹੇ ਸਰਬਸ਼ਕਤੀਮਾਨ ਯਾਹਵੇਹ! ਕੀ ਤੂੰ ਆਪਣਾ ਵੱਡਾ ਕਹਿਰ ਯੇਰੂਸ਼ਲੇਮ ਉੱਤੇ ਪਾ ਕੇ ਇਸਰਾਏਲ ਦੇ ਸਾਰੇ ਬਚੇ ਹੋਏ ਲੋਕਾਂ ਨੂੰ ਮਾਰ ਦੇਵੇਂਗਾ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.