66ਉਨ੍ਹਾਂ ਕੋਲ 736 ਘੋੜੇ, 245 ਖੱਚਰ,
67435 ਊਠ ਅਤੇ 6,720 ਗਧੇ ਸਨ।
68ਜਦੋਂ ਉਹ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਘਰ ਪਹੁੰਚੇ, ਤਾਂ ਪਰਿਵਾਰਾਂ ਦੇ ਕੁਝ ਮੁਖੀਆਂ ਨੇ ਪਰਮੇਸ਼ਵਰ ਦੇ ਘਰ ਦੀ ਜਗ੍ਹਾ ਉੱਤੇ ਦੁਬਾਰਾ ਉਸਾਰਨ ਲਈ ਆਪਣੀ ਮਰਜ਼ੀ ਨਾਲ ਭੇਟਾਂ ਦਿੱਤੀਆਂ।
69ਉਹਨਾਂ ਨੇ ਆਪਣੀ ਯੋਗਤਾ ਦੇ ਅਨੁਸਾਰ ਇਸ ਕੰਮ ਲਈ 61,000 ਹਜ਼ਾਰ ਸੋਨੇ ਦੇ ਸਿੱਕੇ, 5,000 ਮਨਹ ਚਾਂਦੀ ਅਤੇ ਜਾਜਕਾਂ ਦੇ ਲਈ ਇੱਕ ਸੌ ਜੋੜੇ ਬਸਤਰ ਦਿੱਤੇ।
70ਜਾਜਕ, ਲੇਵੀ, ਸੰਗੀਤਕਾਰ, ਦਰਬਾਨ ਅਤੇ ਭਵਨ ਦੇ ਸੇਵਕ ਆਪੋ-ਆਪਣੇ ਨਗਰਾਂ ਵਿੱਚ ਅਤੇ ਕੁਝ ਹੋਰ ਲੋਕਾਂ ਦੇ ਨਾਲ ਵੱਸ ਗਏ ਅਤੇ ਬਾਕੀ ਇਸਰਾਏਲੀ ਆਪਣੇ ਨਗਰਾਂ ਵਿੱਚ ਵੱਸ ਗਏ।