ਏਜ਼ਰਾ 2

1ਹੁਣ ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਗ਼ੁਲਾਮੀ ਤੋਂ ਬਾਹਰ ਆਏ ਸਨ, ਜਿਨ੍ਹਾਂ ਨੂੰ ਬਾਬੇਲ ਦਾ ਰਾਜਾ ਨਬੂਕਦਨੇਜ਼ਰ ਗ਼ੁਲਾਮ ਬਣਾ ਕੇ ਬਾਬੇਲ ਲੈ ਗਿਆ ਸੀ (ਉਹ ਯੇਰੂਸ਼ਲੇਮ ਅਤੇ ਯਹੂਦਾਹ ਨੂੰ ਵਾਪਸ ਆਏ ਅਤੇ ਆਪਣੇ-ਆਪਣੇ ਨਗਰ ਨੂੰ ਮੁੜ ਗਏ,

2ਜੋ ਜ਼ਰੁੱਬਾਬੇਲ ਦੇ ਨਾਲ ਆਏ ਇਹ ਸਨ: ਯੇਸ਼ੂਆ, ਨਹਮਯਾਹ, ਸਰਾਯਾਹ, ਰਿਲਯਾਹ, ਮਾਰਦਕਈ, ਬਿਲਸ਼ਾਨ, ਮਿਸਪਾਰ, ਬਿਗਵਈ, ਰਹੂਮ ਅਤੇ ਬਾਆਨਾਹ): ਇਸਰਾਏਲ ਦੇ ਮਨੁੱਖਾਂ ਦੀ ਗਿਣਤੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਇਸ ਤਰ੍ਹਾਂ ਲਿਖੀ ਗਈ ਹੈ:

3ਪਾਰੋਸ਼ ਦੀ ਸੰਤਾਨ 2,172

4ਸ਼ਫਾਟਯਾਹ ਦੀ ਸੰਤਾਨ 372

5ਅਰਾਹ ਦੀ ਸੰਤਾਨ 775,

6ਪਹਥ-ਮੋਆਬ ਦੀ ਸੰਤਾਨ ਜਿਹੜੇ ਯੇਸ਼ੂਆ ਅਤੇ ਯੋਆਬ ਦੇ ਵੰਸ਼ ਵਿੱਚੋਂ ਸਨ 2,812

7ਏਲਾਮ ਦੀ ਸੰਤਾਨ 1,254

8ਜ਼ੱਤੂ ਦੀ ਸੰਤਾਨ 945

9ਜ਼ੱਕਈ ਦੀ ਸੰਤਾਨ 760

10ਬਾਨੀ ਦੀ ਸੰਤਾਨ 642

11ਬੇਬਾਈ ਦੀ ਸੰਤਾਨ 623

12ਅਜ਼ਗਾਦ ਦੀ ਸੰਤਾਨ 1,222

13ਅਦੋਨੀਕਾਮ ਦੀ ਸੰਤਾਨ 666

14ਬਿਗਵਈ ਦੀ ਸੰਤਾਨ 2,056

15ਅਦੀਨ ਦੀ ਸੰਤਾਨ 454

16ਹਿਜ਼ਕੀਯਾਹ ਦੀ ਸੰਤਾਨ ਅਟੇਰ ਦੇ ਵੰਸ਼ ਵਿੱਚੋਂ 98

17ਬੇਜ਼ਈ ਦੀ ਸੰਤਾਨ 323

18ਜੋਰਾਹ ਦੀ ਸੰਤਾਨ 112

19ਹਾਸ਼ੂਮ ਦੀ ਸੰਤਾਨ 223

20ਗਿੱਬਰ ਦੀ ਸੰਤਾਨ 95

21ਬੈਤਲਹਮ ਦੇ ਨਿਵਾਸੀ 123

22ਅਤੇ ਨਟੋਫਾਹ ਦੇ ਨਿਵਾਸੀ 56

23ਅਨਾਥੋਥ ਦੇ ਨਿਵਾਸੀ 128

24ਅਜ਼ਮਾਵੇਥ ਨਿਵਾਸੀ 42

25ਕਿਰਯਥ-ਯਾਰੀਮ, ਕਫੀਰਾਹ ਅਤੇ ਬੇਰੋਥ ਦੇ ਨਿਵਾਸੀ 743

26ਰਾਮਾਹ ਅਤੇ ਗੇਬਾ ਦੇ ਨਿਵਾਸੀ 621

27ਮਿਕਮਾਸ਼ ਦੇ ਨਿਵਾਸੀ 122

28ਬੈਤਏਲ ਅਤੇ ਅਈ ਦੇ ਨਿਵਾਸੀ 223

29ਨੇਬੋ ਦੇ ਨਿਵਾਸੀ 52

30ਮਗਬੀਸ਼ ਨਿਵਾਸੀ 156

31ਹੋਰ ਏਲਾਮ ਦੀ ਸੰਤਾਨ 1,254

32ਹਰੀਮ ਦੀ ਸੰਤਾਨ 320

33ਲੋਦ, ਹਦੀਦ ਅਤੇ ਓਨੋ ਦੀ ਸੰਤਾਨ 725

34ਯਰੀਹੋ ਦੀ ਸੰਤਾਨ 345

35ਸੇਨਾਹ ਦੀ ਸੰਤਾਨ 3,630।

36ਜਾਜਕ ਵਿੱਚੋਂ: ਯੇਸ਼ੂਆ ਦੇ ਘਰਾਣੇ ਯਦਾਯਾਹ ਦੀ ਸੰਤਾਨ 973

37ਇਮੇਰ ਦੀ ਸੰਤਾਨ 1,052

38ਪਸ਼ਹੂਰ ਦੀ ਸੰਤਾਨ 1,247

39ਹਰੀਮ ਦੀ ਸੰਤਾਨ 1,017

40ਲੇਵੀ ਇਹ ਸਨ: ਯੇਸ਼ੂਆ ਅਤੇ ਕਦਮੀਏਲ ਦੀ ਸੰਤਾਨ ਜੋ ਹੋਦਵਯਾਹ ਦੀ ਸੰਤਾਨ 74

41ਸੰਗੀਤਕਾਰ: ਆਸਾਫ਼ ਦੀ ਸੰਤਾਨ 128

42ਭਵਨ ਦੇ ਦਰਬਾਨ: ਸ਼ੱਲੂਮ, ਅਟੇਰ, ਤਲਮੋਨ, ਅੱਕੂਬ, ਹਤੀਤਾ ਅਤੇ ਸ਼ੋਬਾਈ ਦੀ ਸੰਤਾਨ 139,

43ਭਵਨ ਦੇ ਸੇਵਕ: ਜ਼ੀਹਾ, ਹਸੁਫਾ ਅਤੇ ਤਬਾਓਥ ਦੀ ਸੰਤਾਨ,

44ਕੇਰੋਸ, ਸਿਆਹਾ, ਪਦੋਨ,

45ਲੇਬਾਨਾਹ, ਹਾਗਾਬਾਹ, ਅੱਕੂਬ,

46ਹਗਾਬ, ਸ਼ਲਮਈ, ਹਨਾਨ,

47ਗਿੱਦਲ, ਗਾਹਾਰ, ਰਆਯਾਹ,

48ਰੇਜ਼ੀਨ, ਨਕੋਦਾ, ਗੱਜ਼ਾਮ,

49ਉਜ਼ਾ, ਪਾਸੇਹ, ਬੇਸਈ,

50ਅਸਨਾਹ, ਮਊਨੀਮ, ਨੇਫੂਸੀਮ,

51ਬਕਬੁਕ, ਹਕੂਫਾ, ਹਰਹੂਰ,

52ਬਜ਼ਲੁਥ, ਮੇਹਿਦਾ, ਹਰਸ਼ਾ,

53ਬਰਕੋਸ, ਸੀਸਰਾ ਅਤੇ ਤੇਮਾਹ,

54ਨਜ਼ੀਯਾਹ ਅਤੇ ਹਾਤਿਫਾ,

55ਸ਼ਲੋਮੋਨ ਦੇ ਸੇਵਕਾਂ ਦੀ ਸੰਤਾਨ: ਸੋਤਾਈ ਦੀ ਸੰਤਾਨ, ਸੋਫਰਥ ਅਤੇ ਪਰੂਦਾ ਦੀ ਸੰਤਾਨ,

56ਯਅਲਾਹ, ਦਰਕੋਨ ਅਤੇ ਗਿੱਦਲ ਦੀ ਸੰਤਾਨ,

57ਸ਼ਫਾਟਯਾਹ ਦੀ ਸੰਤਾਨ, ਹਾਤੀਲ ਦੀ ਸੰਤਾਨ, ਪੋਕਰਥ-ਹੱਸਬਾਇਮ ਅਤੇ ਆਮੀ ਦੀ ਸੰਤਾਨ,

58ਭਵਨ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕਾਂ ਦੀ ਸੰਤਾਨ ਦੀ ਕੁੱਲ੍ਹ ਗਿਣਤੀ 392 ਸੀ।

59ਇਹ ਉਹ ਲੋਕ ਹਨ ਜੋ ਤੇਲ-ਮੇਲਾਹ, ਤੇਲ-ਹਰਸ਼ਾ, ਕਰੂਬ, ਅਦੋਨ ਅਤੇ ਇਮੇਰ ਤੋਂ ਆਏ ਸਨ, ਪਰ ਉਹ ਆਪਣੇ ਬਜ਼ੁਰਗਾ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਦਾ ਸਬੂਤ ਨਾ ਦਿਖਾ ਸਕੇ ਕਿ ਉਹ ਇਸਰਾਏਲ ਦੇ ਉੱਤਰਾਧਿਕਾਰੀ ਸਨ ਜਾਂ ਨਹੀਂ:

60ਦਲਾਯਾਹ ਦੀ ਸੰਤਾਨ, ਤੋਬਿਆਹ ਦੀ ਸੰਤਾਨ, ਨਕੋਦਾ ਦੀ ਸੰਤਾਨ, 652 ਸੀ।

61ਅਤੇ ਜਾਜਕਾਂ ਵਿੱਚੋਂ: ਹੋਬਯਾਹ ਦੀ ਸੰਤਾਨ, ਹਕੋਜ਼ ਅਤੇ ਬਾਰਜ਼ਿੱਲਈ ਦੀ ਸੰਤਾਨ (ਇੱਕ ਆਦਮੀ ਜਿਸ ਨੇ ਗਿਲਆਦੀ ਬਾਰਜ਼ਿੱਲਈ ਦੀ ਇੱਕ ਧੀ ਨਾਲ ਵਿਆਹ ਕੀਤਾ ਸੀ ਅਤੇ ਉਸ ਦੇ ਨਾਮ ਨਾਲ ਬੁਲਾਇਆ ਗਿਆ ਸੀ)।

62ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਹੋਰਨਾਂ ਦੀਆਂ ਵੰਸ਼ਾਵਲੀਆਂ ਦੀਆਂ ਲਿਖਤਾਂ ਵਿੱਚ ਲੱਭਿਆ ਪਰ ਜਦ ਉਹ ਨਾ ਮਿਲੀਆਂ ਤਦ ਉਹਨਾਂ ਨੂੰ ਅਸ਼ੁੱਧ ਠਹਿਰਾਇਆ ਗਿਆ ਅਤੇ ਉਹ ਜਾਜਕਾਈ ਵਿੱਚੋਂ ਕੱਢੇ ਗਏ।

63ਰਾਜਪਾਲ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਦ ਤੱਕ ਕੋਈ ਜਾਜਕ ਊਰੀਮ ਅਤੇ ਥੁੰਮੀਮ ਨਾਲ ਖੜਾ ਨਾ ਹੋ ਜਾਵੇ, ਤਦ ਤੱਕ ਕਿਸੇ ਨੂੰ ਵੀ ਅੱਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਦਿੱਤਾ ਜਾਵੇ।

64ਸਾਰੀ ਸਭਾ ਮਿਲ ਕੇ 42,360 ਸੀ

65ਉਨ੍ਹਾਂ ਦੇ 7,337 ਮਰਦ ਅਤੇ ਔਰਤਾਂ ਨੌਕਰਾਂ ਅਤੇ ਨੌਕਰਾਣੀਆਂ ਤੋਂ ਇਲਾਵਾ ਅਤੇ ਉਨ੍ਹਾਂ ਕੋਲ 200 ਮਰਦ ਅਤੇ ਔਰਤਾਂ ਗਾਇਕ ਵੀ ਸਨ।

66ਉਨ੍ਹਾਂ ਕੋਲ 736 ਘੋੜੇ, 245 ਖੱਚਰ,

67435 ਊਠ ਅਤੇ 6,720 ਗਧੇ ਸਨ।

68ਜਦੋਂ ਉਹ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਘਰ ਪਹੁੰਚੇ, ਤਾਂ ਪਰਿਵਾਰਾਂ ਦੇ ਕੁਝ ਮੁਖੀਆਂ ਨੇ ਪਰਮੇਸ਼ਵਰ ਦੇ ਘਰ ਦੀ ਜਗ੍ਹਾ ਉੱਤੇ ਦੁਬਾਰਾ ਉਸਾਰਨ ਲਈ ਆਪਣੀ ਮਰਜ਼ੀ ਨਾਲ ਭੇਟਾਂ ਦਿੱਤੀਆਂ।

69ਉਹਨਾਂ ਨੇ ਆਪਣੀ ਯੋਗਤਾ ਦੇ ਅਨੁਸਾਰ ਇਸ ਕੰਮ ਲਈ 61,000 ਹਜ਼ਾਰ ਸੋਨੇ ਦੇ ਸਿੱਕੇ, 5,000 ਮਨਹ ਚਾਂਦੀ ਅਤੇ ਜਾਜਕਾਂ ਦੇ ਲਈ ਇੱਕ ਸੌ ਜੋੜੇ ਬਸਤਰ ਦਿੱਤੇ।

70ਜਾਜਕ, ਲੇਵੀ, ਸੰਗੀਤਕਾਰ, ਦਰਬਾਨ ਅਤੇ ਭਵਨ ਦੇ ਸੇਵਕ ਆਪੋ-ਆਪਣੇ ਨਗਰਾਂ ਵਿੱਚ ਅਤੇ ਕੁਝ ਹੋਰ ਲੋਕਾਂ ਦੇ ਨਾਲ ਵੱਸ ਗਏ ਅਤੇ ਬਾਕੀ ਇਸਰਾਏਲੀ ਆਪਣੇ ਨਗਰਾਂ ਵਿੱਚ ਵੱਸ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.