58ਭਵਨ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕਾਂ ਦੀ ਸੰਤਾਨ ਦੀ ਕੁੱਲ੍ਹ ਗਿਣਤੀ 392 ਸੀ।
59ਇਹ ਉਹ ਲੋਕ ਹਨ ਜੋ ਤੇਲ-ਮੇਲਾਹ, ਤੇਲ-ਹਰਸ਼ਾ, ਕਰੂਬ, ਅਦੋਨ ਅਤੇ ਇਮੇਰ ਤੋਂ ਆਏ ਸਨ, ਪਰ ਉਹ ਆਪਣੇ ਬਜ਼ੁਰਗਾ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਦਾ ਸਬੂਤ ਨਾ ਦਿਖਾ ਸਕੇ ਕਿ ਉਹ ਇਸਰਾਏਲ ਦੇ ਉੱਤਰਾਧਿਕਾਰੀ ਸਨ ਜਾਂ ਨਹੀਂ:
60ਦਲਾਯਾਹ ਦੀ ਸੰਤਾਨ, ਤੋਬਿਆਹ ਦੀ ਸੰਤਾਨ, ਨਕੋਦਾ ਦੀ ਸੰਤਾਨ, 652 ਸੀ।
61ਅਤੇ ਜਾਜਕਾਂ ਵਿੱਚੋਂ: ਹੋਬਯਾਹ ਦੀ ਸੰਤਾਨ, ਹਕੋਜ਼ ਅਤੇ ਬਾਰਜ਼ਿੱਲਈ ਦੀ ਸੰਤਾਨ (ਇੱਕ ਆਦਮੀ ਜਿਸ ਨੇ ਗਿਲਆਦੀ ਬਾਰਜ਼ਿੱਲਈ ਦੀ ਇੱਕ ਧੀ ਨਾਲ ਵਿਆਹ ਕੀਤਾ ਸੀ ਅਤੇ ਉਸ ਦੇ ਨਾਮ ਨਾਲ ਬੁਲਾਇਆ ਗਿਆ ਸੀ)।
62ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਹੋਰਨਾਂ ਦੀਆਂ ਵੰਸ਼ਾਵਲੀਆਂ ਦੀਆਂ ਲਿਖਤਾਂ ਵਿੱਚ ਲੱਭਿਆ ਪਰ ਜਦ ਉਹ ਨਾ ਮਿਲੀਆਂ ਤਦ ਉਹਨਾਂ ਨੂੰ ਅਸ਼ੁੱਧ ਠਹਿਰਾਇਆ ਗਿਆ ਅਤੇ ਉਹ ਜਾਜਕਾਈ ਵਿੱਚੋਂ ਕੱਢੇ ਗਏ।