ਏਜ਼ਰਾ 2

ਅਤੇ ਜਾਜਕਾਂ ਵਿੱਚੋਂ: ਹੋਬਯਾਹ ਦੀ ਸੰਤਾਨ, ਹਕੋਜ਼ ਅਤੇ ਬਾਰਜ਼ਿੱਲਈ ਦੀ ਸੰਤਾਨ (ਇੱਕ ਆਦਮੀ ਜਿਸ ਨੇ ਗਿਲਆਦੀ ਬਾਰਜ਼ਿੱਲਈ ਦੀ ਇੱਕ ਧੀ ਨਾਲ ਵਿਆਹ ਕੀਤਾ ਸੀ ਅਤੇ ਉਸ ਦੇ ਨਾਮ ਨਾਲ ਬੁਲਾਇਆ ਗਿਆ ਸੀ)।

Ezra 2:61 (UKJV) And of the children of the priests: the children of Habaiah, the children of Koz, the children of Barzillai; which took a wife of the daughters of Barzillai the Gileadite, and was called after their name:

59ਇਹ ਉਹ ਲੋਕ ਹਨ ਜੋ ਤੇਲ-ਮੇਲਾਹ, ਤੇਲ-ਹਰਸ਼ਾ, ਕਰੂਬ, ਅਦੋਨ ਅਤੇ ਇਮੇਰ ਤੋਂ ਆਏ ਸਨ, ਪਰ ਉਹ ਆਪਣੇ ਬਜ਼ੁਰਗਾ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਦਾ ਸਬੂਤ ਨਾ ਦਿਖਾ ਸਕੇ ਕਿ ਉਹ ਇਸਰਾਏਲ ਦੇ ਉੱਤਰਾਧਿਕਾਰੀ ਸਨ ਜਾਂ ਨਹੀਂ:

60ਦਲਾਯਾਹ ਦੀ ਸੰਤਾਨ, ਤੋਬਿਆਹ ਦੀ ਸੰਤਾਨ, ਨਕੋਦਾ ਦੀ ਸੰਤਾਨ, 652 ਸੀ।

61ਅਤੇ ਜਾਜਕਾਂ ਵਿੱਚੋਂ: ਹੋਬਯਾਹ ਦੀ ਸੰਤਾਨ, ਹਕੋਜ਼ ਅਤੇ ਬਾਰਜ਼ਿੱਲਈ ਦੀ ਸੰਤਾਨ (ਇੱਕ ਆਦਮੀ ਜਿਸ ਨੇ ਗਿਲਆਦੀ ਬਾਰਜ਼ਿੱਲਈ ਦੀ ਇੱਕ ਧੀ ਨਾਲ ਵਿਆਹ ਕੀਤਾ ਸੀ ਅਤੇ ਉਸ ਦੇ ਨਾਮ ਨਾਲ ਬੁਲਾਇਆ ਗਿਆ ਸੀ)।

62ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਹੋਰਨਾਂ ਦੀਆਂ ਵੰਸ਼ਾਵਲੀਆਂ ਦੀਆਂ ਲਿਖਤਾਂ ਵਿੱਚ ਲੱਭਿਆ ਪਰ ਜਦ ਉਹ ਨਾ ਮਿਲੀਆਂ ਤਦ ਉਹਨਾਂ ਨੂੰ ਅਸ਼ੁੱਧ ਠਹਿਰਾਇਆ ਗਿਆ ਅਤੇ ਉਹ ਜਾਜਕਾਈ ਵਿੱਚੋਂ ਕੱਢੇ ਗਏ।

63ਰਾਜਪਾਲ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਦ ਤੱਕ ਕੋਈ ਜਾਜਕ ਊਰੀਮ ਅਤੇ ਥੁੰਮੀਮ ਨਾਲ ਖੜਾ ਨਾ ਹੋ ਜਾਵੇ, ਤਦ ਤੱਕ ਕਿਸੇ ਨੂੰ ਵੀ ਅੱਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਦਿੱਤਾ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.