ਏਜ਼ਰਾ 3

ਤਦ ਯੇਸ਼ੂਆ ਯੋਸਾਦਾਕ ਦਾ ਪੁੱਤਰ ਅਤੇ ਉਸ ਦੇ ਭਰਾ ਜਾਜਕ ਅਤੇ ਸ਼ਆਲਤੀਏਲ ਦਾ ਪੁੱਤਰ ਜ਼ਰੁੱਬਾਬੇਲ ਤੇ ਉਸ ਦੇ ਭਰਾ ਉੱਠ ਖਲੋਤੇ ਤੇ ਇਸਰਾਏਲ ਦੇ ਪਰਮੇਸ਼ਵਰ ਦੀ ਜਗਵੇਦੀ ਨੂੰ ਬਣਾਇਆ ਤਾਂ ਜੋ ਉਸ ਦੇ ਉੱਤੇ ਹੋਮ ਦੀਆਂ ਬਲੀਆਂ ਚੜ੍ਹਾਉਣ ਜਿਵੇਂ ਪਰਮੇਸ਼ਵਰ ਦੇ ਦਾਸ ਮੋਸ਼ੇਹ ਦੀ ਬਿਵਸਥਾ ਵਿੱਚ ਲਿਖਿਆ ਸੀ।

Ezra 3:2 (UKJV) Then stood up Jeshua the son of Jozadak, and his brethren the priests, and Zerubbabel the son of Shealtiel, and his brethren, and built the altar of the God of Israel, to offer burnt offerings thereon, as it is written in the law of Moses the man of God.

1ਜਦੋਂ ਸੱਤਵਾਂ ਮਹੀਨਾ ਆਇਆ ਅਤੇ ਇਸਰਾਏਲੀ ਆਪਣੇ ਨਗਰਾਂ ਵਿੱਚ ਵੱਸ ਗਏ ਤਾਂ ਲੋਕ ਯੇਰੂਸ਼ਲੇਮ ਵਿੱਚ ਇੱਕਠੇ ਹੋ ਗਏ।

2ਤਦ ਯੇਸ਼ੂਆ ਯੋਸਾਦਾਕ ਦਾ ਪੁੱਤਰ ਅਤੇ ਉਸ ਦੇ ਭਰਾ ਜਾਜਕ ਅਤੇ ਸ਼ਆਲਤੀਏਲ ਦਾ ਪੁੱਤਰ ਜ਼ਰੁੱਬਾਬੇਲ ਤੇ ਉਸ ਦੇ ਭਰਾ ਉੱਠ ਖਲੋਤੇ ਤੇ ਇਸਰਾਏਲ ਦੇ ਪਰਮੇਸ਼ਵਰ ਦੀ ਜਗਵੇਦੀ ਨੂੰ ਬਣਾਇਆ ਤਾਂ ਜੋ ਉਸ ਦੇ ਉੱਤੇ ਹੋਮ ਦੀਆਂ ਬਲੀਆਂ ਚੜ੍ਹਾਉਣ ਜਿਵੇਂ ਪਰਮੇਸ਼ਵਰ ਦੇ ਦਾਸ ਮੋਸ਼ੇਹ ਦੀ ਬਿਵਸਥਾ ਵਿੱਚ ਲਿਖਿਆ ਸੀ।

3ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਡਰਨ ਦੇ ਬਾਵਜੂਦ, ਉਹਨਾਂ ਨੇ ਜਗਵੇਦੀ ਨੂੰ ਇਸ ਦੀ ਨੀਂਹ ਉੱਤੇ ਬਣਾਇਆ ਅਤੇ ਉਸ ਉੱਤੇ ਸਵੇਰ ਅਤੇ ਸ਼ਾਮ ਦੀਆਂ ਬਲੀਆਂ ਯਾਹਵੇਹ ਦੇ ਅੱਗੇ ਹੋਮ ਦੀਆਂ ਭੇਟਾਂ ਚੜ੍ਹਾਈਆਂ।

4ਤਦ ਜੋ ਲਿਖਿਆ ਹੋਇਆ ਹੈ, ਉਹਨਾਂ ਨੇ ਤੰਬੂਆਂ ਦਾ ਪਰਬ ਹਰ ਦਿਨ ਲਈ ਲੋੜੀਂਦੀ ਗਿਣਤੀ ਵਿੱਚ ਹੋਮ ਬਲੀਆਂ ਨਾਲ ਮਨਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.