ਏਜ਼ਰਾ 3

ਇਸ ਦੇ ਪਿੱਛੋਂ ਸਦਾ ਦੀ ਹੋਮ ਬਲੀ ਅਤੇ ਅਮੱਸਿਆ ਅਤੇ ਯਾਹਵੇਹ ਦੇ ਸਾਰੇ ਠਹਿਰਾਏ ਹੋਏ ਪਰਬਾਂ ਤੇ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦੀਆਂ ਭੇਟਾਂ ਚੜ੍ਹਾਈਆਂ ਨਾਲੇ ਹਰ ਮਨੁੱਖ ਦੀ ਖੁਸ਼ੀ ਦੀ ਭੇਟ ਜੋ ਉਹ ਆਪਣੀ ਖੁਸ਼ੀ ਨਾਲ ਯਾਹਵੇਹ ਨੂੰ ਚੜ੍ਹਾਉਂਦਾ ਸੀ।

Ezra 3:5 (UKJV) And afterward offered the continual burnt offering, both of the new moons, and of all the set feasts of the LORD that were consecrated, and of every one that willingly offered a freewill offering unto the LORD.

3ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਡਰਨ ਦੇ ਬਾਵਜੂਦ, ਉਹਨਾਂ ਨੇ ਜਗਵੇਦੀ ਨੂੰ ਇਸ ਦੀ ਨੀਂਹ ਉੱਤੇ ਬਣਾਇਆ ਅਤੇ ਉਸ ਉੱਤੇ ਸਵੇਰ ਅਤੇ ਸ਼ਾਮ ਦੀਆਂ ਬਲੀਆਂ ਯਾਹਵੇਹ ਦੇ ਅੱਗੇ ਹੋਮ ਦੀਆਂ ਭੇਟਾਂ ਚੜ੍ਹਾਈਆਂ।

4ਤਦ ਜੋ ਲਿਖਿਆ ਹੋਇਆ ਹੈ, ਉਹਨਾਂ ਨੇ ਤੰਬੂਆਂ ਦਾ ਪਰਬ ਹਰ ਦਿਨ ਲਈ ਲੋੜੀਂਦੀ ਗਿਣਤੀ ਵਿੱਚ ਹੋਮ ਬਲੀਆਂ ਨਾਲ ਮਨਾਇਆ।

5ਇਸ ਦੇ ਪਿੱਛੋਂ ਸਦਾ ਦੀ ਹੋਮ ਬਲੀ ਅਤੇ ਅਮੱਸਿਆ ਅਤੇ ਯਾਹਵੇਹ ਦੇ ਸਾਰੇ ਠਹਿਰਾਏ ਹੋਏ ਪਰਬਾਂ ਤੇ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦੀਆਂ ਭੇਟਾਂ ਚੜ੍ਹਾਈਆਂ ਨਾਲੇ ਹਰ ਮਨੁੱਖ ਦੀ ਖੁਸ਼ੀ ਦੀ ਭੇਟ ਜੋ ਉਹ ਆਪਣੀ ਖੁਸ਼ੀ ਨਾਲ ਯਾਹਵੇਹ ਨੂੰ ਚੜ੍ਹਾਉਂਦਾ ਸੀ।

6ਸੱਤਵੇਂ ਮਹੀਨੇ ਦੇ ਪਹਿਲੇ ਦਿਨ, ਉਨ੍ਹਾਂ ਨੇ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਉਣੀਆਂ ਸ਼ੁਰੂ ਕੀਤੀਆਂ, ਭਾਵੇਂ ਕਿ ਅਜੇ ਯਾਹਵੇਹ ਦੇ ਭਵਨ ਦੀ ਨੀਂਹ ਨਹੀਂ ਰੱਖੀ ਗਈ ਸੀ।

7ਤਦ ਉਹਨਾਂ ਨੇ ਰਾਜੇ ਅਤੇ ਤਰਖਾਣਾਂ ਨੂੰ ਪੈਸੇ ਦਿੱਤੇ ਅਤੇ ਸੀਦੋਨ ਅਤੇ ਸੂਰ ਦੇ ਲੋਕਾਂ ਨੂੰ ਖਾਣ-ਪੀਣ ਅਤੇ ਜ਼ੈਤੂਨ ਦਾ ਤੇਲ ਦਿੱਤਾ ਤਾਂ ਜੋ ਉਹ ਲਬਾਨੋਨ ਤੋਂ ਯਾਫਾ ਤੱਕ ਸਮੁੰਦਰ ਦੇ ਰਸਤੇ ਦਿਆਰ ਦੀਆਂ ਲੱਕੜਾਂ ਲਿਆਉਣ, ਜਿਵੇਂ ਕਿ ਫ਼ਾਰਸ ਦੇ ਰਾਜਾ ਕੋਰੇਸ਼ ਦੁਆਰਾ ਅਧਿਕਾਰਤ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.