ਏਜ਼ਰਾ 5

ਹੁਣ ਹੱਜਈ ਨਬੀ ਅਤੇ ਜ਼ਕਰਯਾਹ ਨਬੀ, ਜੋ ਇੱਦੋ ਦੇ ਵੰਸ਼ ਵਿੱਚੋਂ ਸੀ, ਨੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਯਹੂਦੀਆਂ ਨੂੰ ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਉੱਤੇ, ਜੋ ਉਹਨਾਂ ਉੱਤੇ ਸੀ, ਭਵਿੱਖਬਾਣੀ ਕੀਤੀ।

Ezra 5:1 (UKJV) Then the prophets, Haggai the prophet, and Zechariah the son of Iddo, prophesied unto the Jews that were in Judah and Jerusalem in the name of the God of Israel, even unto them.

1ਹੁਣ ਹੱਜਈ ਨਬੀ ਅਤੇ ਜ਼ਕਰਯਾਹ ਨਬੀ, ਜੋ ਇੱਦੋ ਦੇ ਵੰਸ਼ ਵਿੱਚੋਂ ਸੀ, ਨੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਯਹੂਦੀਆਂ ਨੂੰ ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਉੱਤੇ, ਜੋ ਉਹਨਾਂ ਉੱਤੇ ਸੀ, ਭਵਿੱਖਬਾਣੀ ਕੀਤੀ।

2ਤਦ ਸ਼ਅਲਤੀਏਲ ਦਾ ਪੁੱਤਰ ਜ਼ਰੁੱਬਾਬਲ ਅਤੇ ਯੋਸਾਦਾਕ ਦਾ ਪੁੱਤਰ ਯੇਸ਼ੂਆ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਭਵਨ ਨੂੰ ਦੁਬਾਰਾ ਬਣਾਉਣ ਲਈ ਕੰਮ ਕਰਨ ਲੱਗੇ ਅਤੇ ਪਰਮੇਸ਼ਵਰ ਦੇ ਨਬੀ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦਾ ਸਮਰਥਨ ਕਰਦੇ ਸਨ।

3ਉਸ ਸਮੇਂ ਦਰਿਆ ਪਾਰ ਦਾ ਹਾਕਮ ਤਤਨਈ ਤੇ ਸਥਰ-ਬੋਜ਼ਨਈ ਅਤੇ ਉਨ੍ਹਾਂ ਦੇ ਸਾਥੀ ਯਹੂਦੀਆਂ ਦੇ ਕੋਲ ਆ ਕੇ ਪੁੱਛਣ ਲੱਗੇ, “ਕਿਸ ਦੀ ਆਗਿਆ ਨਾਲ ਤੁਸੀਂ ਇਸ ਭਵਨ ਨੂੰ ਬਣਾਉਂਦੇ ਅਤੇ ਇਸ ਦੀਆਂ ਕੰਧਾਂ ਨੂੰ ਖੜ੍ਹਾ ਕਰ ਰਹੇ ਹੋ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.