ਏਜ਼ਰਾ 5

ਇਹ ਉਹ ਉੱਤਰ ਹੈ ਜੋ ਉਹਨਾਂ ਨੇ ਸਾਨੂੰ ਦਿੱਤਾ: “ਅਸੀਂ ਅਕਾਸ਼ ਅਤੇ ਧਰਤੀ ਦੇ ਪਰਮੇਸ਼ਵਰ ਦੇ ਸੇਵਕ ਹਾਂ, ਅਤੇ ਅਸੀਂ ਉਸ ਭਵਨ ਨੂੰ ਦੁਬਾਰਾ ਬਣਾ ਰਹੇ ਹਾਂ ਜਿਸ ਨੂੰ ਬਹੁਤ ਸਾਲ ਪਹਿਲਾਂ ਇਸਰਾਏਲ ਦੇ ਇੱਕ ਵੱਡੇ ਰਾਜਾ ਨੇ ਬਣਾਇਆ ਤੇ ਪੂਰਾ ਕੀਤਾ ਸੀ।

Ezra 5:11 (UKJV) And thus they returned us answer, saying, We are the servants of the God of heaven and earth, and build the house that was built these many years ago, which a great king of Israel built and set up.

9ਅਸੀਂ ਬਜ਼ੁਰਗਾਂ ਨੂੰ ਸਵਾਲ ਕੀਤਾ ਅਤੇ ਉਹਨਾਂ ਨੂੰ ਪੁੱਛਿਆ, “ਤੁਹਾਨੂੰ ਇਸ ਭਵਨ ਨੂੰ ਦੁਬਾਰਾ ਬਣਾਉਣ ਅਤੇ ਇਸਨੂੰ ਪੂਰਾ ਕਰਨ ਦਾ ਅਧਿਕਾਰ ਕਿਸਨੇ ਦਿੱਤਾ ਹੈ?”

10ਅਸੀਂ ਉਹਨਾਂ ਤੋਂ ਉਹਨਾਂ ਦੇ ਨਾਮ ਵੀ ਪੁੱਛੇ ਤਾਂ ਜੋ ਅਸੀਂ ਤੁਹਾਡੀ ਜਾਣਕਾਰੀ ਲਈ ਉਹਨਾਂ ਦੇ ਆਗੂਆਂ ਦੇ ਨਾਮ ਲਿਖ ਸਕੀਏ।

11ਇਹ ਉਹ ਉੱਤਰ ਹੈ ਜੋ ਉਹਨਾਂ ਨੇ ਸਾਨੂੰ ਦਿੱਤਾ: “ਅਸੀਂ ਅਕਾਸ਼ ਅਤੇ ਧਰਤੀ ਦੇ ਪਰਮੇਸ਼ਵਰ ਦੇ ਸੇਵਕ ਹਾਂ, ਅਤੇ ਅਸੀਂ ਉਸ ਭਵਨ ਨੂੰ ਦੁਬਾਰਾ ਬਣਾ ਰਹੇ ਹਾਂ ਜਿਸ ਨੂੰ ਬਹੁਤ ਸਾਲ ਪਹਿਲਾਂ ਇਸਰਾਏਲ ਦੇ ਇੱਕ ਵੱਡੇ ਰਾਜਾ ਨੇ ਬਣਾਇਆ ਤੇ ਪੂਰਾ ਕੀਤਾ ਸੀ।

12ਪਰ ਕਿਉਂਕਿ ਸਾਡੇ ਪੁਰਖਿਆਂ ਨੇ ਅਕਾਸ਼ ਦੇ ਪਰਮੇਸ਼ਵਰ ਨੂੰ ਨਾਰਾਜ਼ ਕੀਤਾ, ਉਸ ਨੇ ਉਹਨਾਂ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਕਸਦੀ ਦੇ ਹੱਥ ਵਿੱਚ ਦੇ ਦਿੱਤਾ, ਜਿਸ ਨੇ ਇਸ ਭਵਨ ਨੂੰ ਢਾਹ ਦਿੱਤਾ ਅਤੇ ਲੋਕਾਂ ਨੂੰ ਬੰਦੀ ਬਣਾ ਬਾਬੇਲ ਨੂੰ ਲੈ ਗਿਆ।

13“ਪਰ ਬਾਬੇਲ ਦੇ ਰਾਜੇ ਕੋਰਸ਼ ਦੇ ਪਹਿਲੇ ਸਾਲ ਵਿੱਚ, ਰਾਜਾ ਕੋਰਸ਼ ਨੇ ਪਰਮੇਸ਼ਵਰ ਦੇ ਇਸ ਭਵਨ ਨੂੰ ਦੁਬਾਰਾ ਬਣਾਉਣ ਦਾ ਫ਼ਰਮਾਨ ਜਾਰੀ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.