11ਬੇਬਾਈ ਦੀ ਵੰਸ਼ਾਵਲੀ ਵਿੱਚੋਂ: ਬੇਬਾਈ ਦਾ ਪੁੱਤਰ ਜ਼ਕਰਯਾਹ ਅਤੇ ਉਸਦੇ ਨਾਲ 28 ਆਦਮੀ;
12ਅਜ਼ਗਾਦ ਦੀ ਵੰਸ਼ਾਵਲੀ ਵਿੱਚੋਂ: ਹਕਾਤਨ ਦਾ ਪੁੱਤਰ ਯੋਹਾਨਾਨ ਅਤੇ ਉਸਦੇ ਨਾਲ 110 ਆਦਮੀ;
13ਅਦੋਨੀਕਾਮ ਦੀ ਵੰਸ਼ਾਵਲੀ ਵਿੱਚੋਂ: ਆਖਰੀ ਲੋਕ ਜਿਨ੍ਹਾਂ ਦੇ ਨਾਮ ਅਲੀਫ਼ਲੇਟ, ਯੂਏਲ ਅਤੇ ਸ਼ਮਅਯਾਹ ਸਨ ਅਤੇ ਉਹਨਾਂ ਦੇ ਨਾਲ 60 ਆਦਮੀ ਸਨ।
14ਬਿਗਵਈ ਦੀ ਵੰਸ਼ਾਵਲੀ ਵਿੱਚੋਂ: ਊਥਈ ਅਤੇ ਜ਼ੱਕੂਰ ਅਤੇ ਉਹਨਾਂ ਦੇ ਨਾਲ 70 ਆਦਮੀ।
15ਮੈਂ ਉਹਨਾਂ ਨੂੰ ਅਹਵਾ ਵੱਲ ਵਗਦੀ ਨਹਿਰ ਕੋਲ ਇਕੱਠਾ ਕੀਤਾ ਅਤੇ ਅਸੀਂ ਉੱਥੇ ਤਿੰਨ ਦਿਨ ਡੇਰਾ ਲਾਇਆ। ਜਦੋਂ ਮੈਂ ਲੋਕਾਂ ਅਤੇ ਜਾਜਕਾਂ ਵਿੱਚ ਜਾਂਚ ਕੀਤੀ ਤਾਂ ਮੈਨੂੰ ਉੱਥੇ ਕੋਈ ਲੇਵੀ ਨਹੀਂ ਮਿਲਿਆ।