20ਅਤੇ ਅੱਤ ਮਹਾਨ ਪਰਮੇਸ਼ਵਰ ਦੀ ਉਸਤਤ ਹੋਵੇ, ਜਿਸ ਨੇ ਤੁਹਾਡੇ ਵੈਰੀਆਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ।” ਫ਼ੇਰ ਅਬਰਾਮ ਨੇ ਉਸਨੂੰ ਸਾਰੀਆਂ ਚੀਜ਼ਾਂ ਦਾ ਦਸਵਾਂ ਹਿੱਸਾ ਦਿੱਤਾ।
21ਸੋਦੋਮ ਦੇ ਰਾਜੇ ਨੇ ਅਬਰਾਮ ਨੂੰ ਕਿਹਾ, “ਲੋਕਾਂ ਨੂੰ ਮੈਨੂੰ ਦੇ ਅਤੇ ਮਾਲ ਆਪਣੇ ਕੋਲ ਰੱਖ।”
22ਪਰ ਅਬਰਾਮ ਨੇ ਸੋਦੋਮ ਦੇ ਰਾਜੇ ਨੂੰ ਕਿਹਾ, “ਮੈਂ ਹੱਥ ਚੁੱਕ ਕੇ ਅੱਤ ਮਹਾਨ ਪਰਮੇਸ਼ਵਰ, ਅਕਾਸ਼ ਅਤੇ ਧਰਤੀ ਦੇ ਸਿਰਜਣਹਾਰ ਦੇ ਅੱਗੇ ਸਹੁੰ ਖਾਧੀ ਹੈ,
23ਕਿ ਮੈਂ ਕੁਝ ਵੀ ਸਵੀਕਾਰ ਨਹੀਂ ਕਰਾਂਗਾ। ਇੱਕ ਧਾਗਾ ਜਾਂ ਜੁੱਤੀ ਦਾ ਤਸਮਾ ਵੀ ਨਹੀਂ, ਤਾਂ ਜੋ ਤੁਸੀਂ ਕਦੇ ਇਹ ਨਾ ਆਖ ਸਕੋ, ‘ਮੈਂ ਅਬਰਾਮ ਨੂੰ ਅਮੀਰ ਬਣਾਇਆ ਹੈ।’
24ਮੈਂ ਕੁਝ ਨਹੀਂ ਸਵੀਕਾਰ ਕਰਾਂਗਾ ਪਰ ਮੇਰੇ ਬੰਦਿਆਂ ਨੇ ਖਾਧਾ ਹੈ ਅਤੇ ਜੋ ਹਿੱਸਾ ਹੈ। ਉਹਨਾਂ ਆਦਮੀਆਂ ਨੂੰ ਜਿਹੜੇ ਮੇਰੇ ਨਾਲ ਗਏ ਸਨ, ਅਨੇਰ, ਅਸ਼ਕੋਲ ਅਤੇ ਮਮਰੇ ਨੂੰ। ਉਹਨਾਂ ਨੂੰ ਉਹਨਾਂ ਦਾ ਹਿੱਸਾ ਲੈਣ ਦਿਓ।”