23ਹੁਣ ਇੱਥੇ ਪਰਮੇਸ਼ਵਰ ਦੇ ਸਾਹਮਣੇ ਮੇਰੇ ਨਾਲ ਸਹੁੰ ਖਾਹ ਕਿ ਤੂੰ ਮੇਰੇ ਨਾਲ, ਮੇਰੇ ਬੱਚਿਆਂ ਜਾਂ ਮੇਰੀ ਔਲਾਦ ਨਾਲ ਧੋਖਾਂ ਨਹੀਂ ਕਰੇਗਾ। ਮੈਨੂੰ ਉਹ ਦੇਸ਼ ਦਿਖਾ ਜਿੱਥੇ ਤੁਸੀਂ ਹੁਣ ਇੱਕ ਵਿਦੇਸ਼ੀ ਦੇ ਰੂਪ ਵਿੱਚ ਰਹਿੰਦੇ ਹੋ, ਉਹੀ ਦਿਆਲਤਾ ਜੋ ਮੈਂ ਤੁਹਾਡੇ ਲਈ ਦਿਖਾਈ ਹੈ।”
24ਅਬਰਾਹਾਮ ਨੇ ਆਖਿਆ, “ਮੈਂ ਸਹੁੰ ਖਾਂਦਾ ਹਾਂ।”
25ਤਦ ਅਬਰਾਹਾਮ ਨੇ ਅਬੀਮੇਲੇਕ ਕੋਲ ਪਾਣੀ ਦੇ ਇੱਕ ਖੂਹ ਬਾਰੇ ਸ਼ਿਕਾਇਤ ਕੀਤੀ ਜੋ ਅਬੀਮੇਲੇਕ ਦੇ ਸੇਵਕਾਂ ਨੇ ਖੋਹ ਲਿਆ ਸੀ।
26ਪਰ ਅਬੀਮੇਲੇਕ ਨੇ ਆਖਿਆ, ਮੈਂ ਨਹੀਂ ਜਾਣਦਾ ਕਿ ਇਹ ਕਿਸਨੇ ਕੀਤਾ ਹੈ। ਤੁਸੀਂ ਮੈਨੂੰ ਨਹੀਂ ਦੱਸਿਆ ਅਤੇ ਮੈਂ ਇਸ ਬਾਰੇ ਅੱਜ ਹੀ ਸੁਣਿਆ ਹੈ।
27ਤਾਂ ਅਬਰਾਹਾਮ ਨੇ ਭੇਡਾਂ ਅਤੇ ਡੰਗਰ ਲੈ ਕੇ ਅਬੀਮੇਲੇਕ ਨੂੰ ਦੇ ਦਿੱਤੇ ਅਤੇ ਦੋਹਾਂ ਨੇ ਆਪਸ ਵਿੱਚ ਨੇਮ ਬੰਨ੍ਹਿਆਂ।