ਉਤਪਤ 49

“ਹੇ ਯਾਹਵੇਹ, ਮੈਂ ਤੇਰਾ ਛੁਟਕਾਰਾ ਭਾਲਦਾ ਹਾਂ।

Genesis 49:18 (UKJV) I have waited for your salvation, O LORD.

16“ਦਾਨ ਇਸਰਾਏਲ ਦੇ ਗੋਤਾਂ ਵਿੱਚੋਂ ਇੱਕ ਹੋ ਕੇ ਆਪਣੇ ਲੋਕਾਂ ਲਈ ਨਿਆਂ ਕਰੇਗਾ।

17ਦਾਨ ਸੜਕ ਦੇ ਕਿਨਾਰੇ ਇੱਕ ਸੱਪ ਹੋਵੇਗਾ, ਰਾਹ ਵਿੱਚ ਇੱਕ ਸੱਪ, ਜੋ ਘੋੜੇ ਦੀ ਅੱਡੀ ਨੂੰ ਡੰਗ ਮਾਰਦਾ ਹੈ ਤਾਂ ਜੋ ਉਸ ਦਾ ਸਵਾਰ ਪਿੱਛੇ ਡਿੱਗ ਜਾਵੇ।

18“ਹੇ ਯਾਹਵੇਹ, ਮੈਂ ਤੇਰਾ ਛੁਟਕਾਰਾ ਭਾਲਦਾ ਹਾਂ।

19“ਗਾਦ ਉੱਤੇ ਹਮਲਾਵਰਾਂ ਦੇ ਇੱਕ ਜੱਥੇ ਦੁਆਰਾ ਹਮਲਾ ਕੀਤਾ ਜਾਵੇਗਾ, ਪਰ ਉਹ ਉਹਨਾਂ ਦੀ ਅੱਡੀ ਉੱਤੇ ਹਮਲਾ ਕਰੇਗਾ।

20“ਆਸ਼ੇਰ ਦਾ ਭੋਜਨ ਉੱਤਮ ਹੋਵੇਗਾ; ਉਹ ਸੁਆਦਲੇ ਸ਼ਾਹੀ ਭੋਜਨ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.