ਹੋਸ਼ੇਆ 12

ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਯਾਹਵੇਹ ਉਸਦਾ ਨਾਮ ਹੈ!

Hosea 12:5 (UKJV) Even the LORD God of hosts; the LORD is his memorial.

3ਗਰਭ ਵਿੱਚ ਉਸ ਨੇ ਆਪਣੇ ਭਰਾ ਦੀ ਅੱਡੀ ਨੂੰ ਫੜ ਲਿਆ। ਇੱਕ ਆਦਮੀ ਦੇ ਰੂਪ ਵਿੱਚ ਉਸਨੇ ਪਰਮੇਸ਼ਵਰ ਨਾਲ ਸੰਘਰਸ਼ ਕੀਤਾ।

4ਉਹ ਦੂਤ ਨਾਲ ਲੜਿਆ ਅਤੇ ਉਸ ਨੂੰ ਜਿੱਤ ਲਿਆ। ਉਹ ਰੋਇਆ ਅਤੇ ਉਸ ਦੀ ਮਿਹਰ ਲਈ ਬੇਨਤੀ ਕੀਤੀ। ਉਸ ਨੇ ਉਸਨੂੰ ਬੈਤਏਲ ਵਿੱਚ ਲੱਭਿਆ ਅਤੇ ਉੱਥੇ ਉਸ ਨਾਲ ਗੱਲਾਂ ਕੀਤੀਆਂ,

5ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਯਾਹਵੇਹ ਉਸਦਾ ਨਾਮ ਹੈ!

6ਪਰ ਤੁਹਾਨੂੰ ਆਪਣੇ ਪਰਮੇਸ਼ਵਰ ਵੱਲ ਮੁੜਨਾ ਚਾਹੀਦਾ ਹੈ। ਪਿਆਰ ਅਤੇ ਇਨਸਾਫ਼ ਨੂੰ ਕਾਇਮ ਰੱਖੋ, ਅਤੇ ਹਮੇਸ਼ਾ ਆਪਣੇ ਪਰਮੇਸ਼ਵਰ ਦੀ ਉਡੀਕ ਕਰੋ।

7ਵਪਾਰੀ ਬੇਈਮਾਨ ਤੱਕੜੀ ਵਰਤਦਾ ਹੈ ਅਤੇ ਧੋਖਾ ਦੇਣਾ ਪਸੰਦ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.