5ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਯਾਹਵੇਹ ਉਸਦਾ ਨਾਮ ਹੈ!
6ਪਰ ਤੁਹਾਨੂੰ ਆਪਣੇ ਪਰਮੇਸ਼ਵਰ ਵੱਲ ਮੁੜਨਾ ਚਾਹੀਦਾ ਹੈ। ਪਿਆਰ ਅਤੇ ਇਨਸਾਫ਼ ਨੂੰ ਕਾਇਮ ਰੱਖੋ, ਅਤੇ ਹਮੇਸ਼ਾ ਆਪਣੇ ਪਰਮੇਸ਼ਵਰ ਦੀ ਉਡੀਕ ਕਰੋ।
7ਵਪਾਰੀ ਬੇਈਮਾਨ ਤੱਕੜੀ ਵਰਤਦਾ ਹੈ ਅਤੇ ਧੋਖਾ ਦੇਣਾ ਪਸੰਦ ਕਰਦਾ ਹੈ।
8ਇਫ਼ਰਾਈਮ ਸ਼ੇਖ਼ੀ ਮਾਰਦਾ ਹੈ, “ਮੈਂ ਬਹੁਤ ਅਮੀਰ ਹਾਂ; ਮੈਂ ਧਨਵਾਨ ਹੋ ਗਿਆ ਹਾਂ। ਮੇਰੀ ਸਾਰੀ ਦੌਲਤ ਨਾਲ ਉਹ ਮੇਰੇ ਵਿੱਚ ਕੋਈ ਬਦੀ ਜਾਂ ਪਾਪ ਨਹੀਂ ਲੱਭਣਗੇ।”
9“ਜਦੋਂ ਤੋਂ ਤੁਸੀਂ ਮਿਸਰ ਤੋਂ ਬਾਹਰ ਆਏ ਹੋ, ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ ਮੈਂ ਤੁਹਾਨੂੰ ਫੇਰ ਤੰਬੂਆਂ ਵਿੱਚ ਵਸਾਵਾਂਗਾ, ਜਿਵੇਂ ਤੁਹਾਡੇ ਠਹਿਰਾਏ ਹੋਏ ਤਿਉਹਾਰਾਂ ਦੇ ਦਿਨਾਂ ਵਿੱਚ ਹੁੰਦਾ ਹੈ।