ਹੋਸ਼ੇਆ 12

ਪਰ ਤੁਹਾਨੂੰ ਆਪਣੇ ਪਰਮੇਸ਼ਵਰ ਵੱਲ ਮੁੜਨਾ ਚਾਹੀਦਾ ਹੈ। ਪਿਆਰ ਅਤੇ ਇਨਸਾਫ਼ ਨੂੰ ਕਾਇਮ ਰੱਖੋ, ਅਤੇ ਹਮੇਸ਼ਾ ਆਪਣੇ ਪਰਮੇਸ਼ਵਰ ਦੀ ਉਡੀਕ ਕਰੋ।

Hosea 12:6 (UKJV) Therefore turn you to your God: keep mercy and judgment and wait on your God continually.

4ਉਹ ਦੂਤ ਨਾਲ ਲੜਿਆ ਅਤੇ ਉਸ ਨੂੰ ਜਿੱਤ ਲਿਆ। ਉਹ ਰੋਇਆ ਅਤੇ ਉਸ ਦੀ ਮਿਹਰ ਲਈ ਬੇਨਤੀ ਕੀਤੀ। ਉਸ ਨੇ ਉਸਨੂੰ ਬੈਤਏਲ ਵਿੱਚ ਲੱਭਿਆ ਅਤੇ ਉੱਥੇ ਉਸ ਨਾਲ ਗੱਲਾਂ ਕੀਤੀਆਂ,

5ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਯਾਹਵੇਹ ਉਸਦਾ ਨਾਮ ਹੈ!

6ਪਰ ਤੁਹਾਨੂੰ ਆਪਣੇ ਪਰਮੇਸ਼ਵਰ ਵੱਲ ਮੁੜਨਾ ਚਾਹੀਦਾ ਹੈ। ਪਿਆਰ ਅਤੇ ਇਨਸਾਫ਼ ਨੂੰ ਕਾਇਮ ਰੱਖੋ, ਅਤੇ ਹਮੇਸ਼ਾ ਆਪਣੇ ਪਰਮੇਸ਼ਵਰ ਦੀ ਉਡੀਕ ਕਰੋ।

7ਵਪਾਰੀ ਬੇਈਮਾਨ ਤੱਕੜੀ ਵਰਤਦਾ ਹੈ ਅਤੇ ਧੋਖਾ ਦੇਣਾ ਪਸੰਦ ਕਰਦਾ ਹੈ।

8ਇਫ਼ਰਾਈਮ ਸ਼ੇਖ਼ੀ ਮਾਰਦਾ ਹੈ, “ਮੈਂ ਬਹੁਤ ਅਮੀਰ ਹਾਂ; ਮੈਂ ਧਨਵਾਨ ਹੋ ਗਿਆ ਹਾਂ। ਮੇਰੀ ਸਾਰੀ ਦੌਲਤ ਨਾਲ ਉਹ ਮੇਰੇ ਵਿੱਚ ਕੋਈ ਬਦੀ ਜਾਂ ਪਾਪ ਨਹੀਂ ਲੱਭਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.