ਯਸ਼ਾਯਾਹ 1

ਤੁਹਾਡੇ ਪੈਰਾਂ ਦੀ ਤਲੀ ਤੋਂ ਲੈ ਕੇ ਤੁਹਾਡੇ ਸਿਰ ਦੇ ਉੱਪਰ ਤੱਕ ਕੋਈ ਤੰਦਰੁਸਤੀ ਨਹੀਂ ਹੈ ਸਿਰਫ ਸੱਟ ਅਤੇ ਖਰੋਚ ਅਤੇ ਖੁੱਲ੍ਹੇ ਜ਼ਖਮ ਹਨ, ਜਿਹੜੇ ਨਾ ਸਾਫ਼ ਕੀਤੇ ਗਏ, ਨਾ ਪੱਟੀ ਕੀਤੀ ਗਈ ਅਤੇ ਨਾ ਜ਼ੈਤੂਨ ਦੇ ਤੇਲ ਨਾਲ ਨਰਮ ਕੀਤੇ ਗਏ।

Isaiah 1:6 (UKJV) From the sole of the foot even unto the head there is no soundness in it; but wounds, and bruises, and rotting sores: they have not been closed, neither bound up, neither mollified with ointment.

4ਹਾਏ, ਪਾਪੀ ਕੌਮ, ਉਹ ਲੋਕ ਜਿਨ੍ਹਾਂ ਦਾ ਦੋਸ਼ ਵੱਡਾ ਹੈ, ਕੁਕਰਮੀਆਂ ਦੀ ਸੰਤਾਨ, ਭ੍ਰਿਸ਼ਟ ਕੌਮ ਉੱਤੇ! ਉਨ੍ਹਾਂ ਨੇ ਯਾਹਵੇਹ ਨੂੰ ਤਿਆਗ ਦਿੱਤਾ ਹੈ; ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਠੁਕਰਾ ਦਿੱਤਾ ਅਤੇ ਉਸ ਤੋਂ ਮੂੰਹ ਮੋੜ ਲਿਆ।

5ਤੁਸੀਂ ਕਿਉਂ ਹੋਰ ਮਾਰ ਖਾਣਾ ਚਾਹੁੰਦੇ ਹੋ? ਤੁਸੀਂ ਬਗਾਵਤ ਵਿੱਚ ਕਿਉਂ ਲੱਗੇ ਰਹਿੰਦੇ ਹੋ? ਤੁਹਾਡਾ ਸਾਰਾ ਸਿਰ ਜ਼ਖਮੀ, ਅਤੇ ਸਾਰਾ ਦਿਲ ਦੁਖੀ ਹੈ।

6ਤੁਹਾਡੇ ਪੈਰਾਂ ਦੀ ਤਲੀ ਤੋਂ ਲੈ ਕੇ ਤੁਹਾਡੇ ਸਿਰ ਦੇ ਉੱਪਰ ਤੱਕ ਕੋਈ ਤੰਦਰੁਸਤੀ ਨਹੀਂ ਹੈ ਸਿਰਫ ਸੱਟ ਅਤੇ ਖਰੋਚ ਅਤੇ ਖੁੱਲ੍ਹੇ ਜ਼ਖਮ ਹਨ, ਜਿਹੜੇ ਨਾ ਸਾਫ਼ ਕੀਤੇ ਗਏ, ਨਾ ਪੱਟੀ ਕੀਤੀ ਗਈ ਅਤੇ ਨਾ ਜ਼ੈਤੂਨ ਦੇ ਤੇਲ ਨਾਲ ਨਰਮ ਕੀਤੇ ਗਏ।

7ਤੁਹਾਡਾ ਦੇਸ਼ ਉਜਾੜ ਹੈ, ਤੁਹਾਡੇ ਸ਼ਹਿਰ ਅੱਗ ਨਾਲ ਸੜ ਗਏ ਹਨ; ਤੁਹਾਡੇ ਖੇਤਾਂ ਨੂੰ ਪਰਦੇਸੀਆਂ ਨੇ ਤੁਹਾਡੇ ਸਾਹਮਣੇ ਉਜਾੜ ਦਿੱਤਾ ਹੈ, ਅਤੇ ਉਹ ਅਜਿਹਾ ਉਜਾੜ ਹੋ ਗਿਆ ਹੈ ਜਿਵੇਂ ਪਰਦੇਸੀਆਂ ਨੇ ਉਹ ਨੂੰ ਪਲਟਾ ਦਿੱਤਾ ਹੋਵੇ।

8ਸੀਯੋਨ ਦੀ ਧੀ ਅੰਗੂਰੀ ਬਾਗ਼ ਵਿੱਚ ਪਨਾਹ ਵਾਂਗ, ਖੀਰੇ ਦੇ ਖੇਤ ਵਿੱਚ ਝੌਂਪੜੀ ਵਾਂਗ, ਘੇਰਾਬੰਦੀ ਕੀਤੇ ਹੋਏ ਸ਼ਹਿਰ ਵਾਂਗੂੰ ਛੱਡ ਦਿੱਤੀ ਗਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.