ਯਸ਼ਾਯਾਹ 1

ਸੀਯੋਨ ਦੀ ਧੀ ਅੰਗੂਰੀ ਬਾਗ਼ ਵਿੱਚ ਪਨਾਹ ਵਾਂਗ, ਖੀਰੇ ਦੇ ਖੇਤ ਵਿੱਚ ਝੌਂਪੜੀ ਵਾਂਗ, ਘੇਰਾਬੰਦੀ ਕੀਤੇ ਹੋਏ ਸ਼ਹਿਰ ਵਾਂਗੂੰ ਛੱਡ ਦਿੱਤੀ ਗਈ ਹੈ।

Isaiah 1:8 (UKJV) And the daughter of Zion is left as a cottage in a vineyard, as a lodge in a garden of cucumbers, as a besieged city.

6ਤੁਹਾਡੇ ਪੈਰਾਂ ਦੀ ਤਲੀ ਤੋਂ ਲੈ ਕੇ ਤੁਹਾਡੇ ਸਿਰ ਦੇ ਉੱਪਰ ਤੱਕ ਕੋਈ ਤੰਦਰੁਸਤੀ ਨਹੀਂ ਹੈ ਸਿਰਫ ਸੱਟ ਅਤੇ ਖਰੋਚ ਅਤੇ ਖੁੱਲ੍ਹੇ ਜ਼ਖਮ ਹਨ, ਜਿਹੜੇ ਨਾ ਸਾਫ਼ ਕੀਤੇ ਗਏ, ਨਾ ਪੱਟੀ ਕੀਤੀ ਗਈ ਅਤੇ ਨਾ ਜ਼ੈਤੂਨ ਦੇ ਤੇਲ ਨਾਲ ਨਰਮ ਕੀਤੇ ਗਏ।

7ਤੁਹਾਡਾ ਦੇਸ਼ ਉਜਾੜ ਹੈ, ਤੁਹਾਡੇ ਸ਼ਹਿਰ ਅੱਗ ਨਾਲ ਸੜ ਗਏ ਹਨ; ਤੁਹਾਡੇ ਖੇਤਾਂ ਨੂੰ ਪਰਦੇਸੀਆਂ ਨੇ ਤੁਹਾਡੇ ਸਾਹਮਣੇ ਉਜਾੜ ਦਿੱਤਾ ਹੈ, ਅਤੇ ਉਹ ਅਜਿਹਾ ਉਜਾੜ ਹੋ ਗਿਆ ਹੈ ਜਿਵੇਂ ਪਰਦੇਸੀਆਂ ਨੇ ਉਹ ਨੂੰ ਪਲਟਾ ਦਿੱਤਾ ਹੋਵੇ।

8ਸੀਯੋਨ ਦੀ ਧੀ ਅੰਗੂਰੀ ਬਾਗ਼ ਵਿੱਚ ਪਨਾਹ ਵਾਂਗ, ਖੀਰੇ ਦੇ ਖੇਤ ਵਿੱਚ ਝੌਂਪੜੀ ਵਾਂਗ, ਘੇਰਾਬੰਦੀ ਕੀਤੇ ਹੋਏ ਸ਼ਹਿਰ ਵਾਂਗੂੰ ਛੱਡ ਦਿੱਤੀ ਗਈ ਹੈ।

9ਜਦ ਤੱਕ ਸਰਬਸ਼ਕਤੀਮਾਨ ਯਾਹਵੇਹ ਸਾਡੇ ਲਈ ਕੁਝ ਰਹਿੰਦ-ਖੁਹੰਦ ਨਾ ਛੱਡਦਾ, ਅਸੀਂ ਸੋਦੋਮ ਵਰਗੇ ਹੋ ਜਾਂਦੇ, ਅਸੀਂ ਗਾਮੂਰਾਹ ਵਰਗੇ ਬਣ ਜਾਂਦੇ।

10ਹੇ ਸੋਦੋਮ ਦੇ ਹਾਕਮੋ, ਯਾਹਵੇਹ ਦਾ ਬਚਨ ਸੁਣੋ, ਹੇ ਗਾਮੂਰਾਹ ਦੇ ਲੋਕੋ, ਸਾਡੇ ਪਰਮੇਸ਼ਵਰ ਦੇ ਉਪਦੇਸ਼ ਨੂੰ ਸੁਣੋ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.