5ਤੁਸੀਂ ਕਿਉਂ ਹੋਰ ਮਾਰ ਖਾਣਾ ਚਾਹੁੰਦੇ ਹੋ? ਤੁਸੀਂ ਬਗਾਵਤ ਵਿੱਚ ਕਿਉਂ ਲੱਗੇ ਰਹਿੰਦੇ ਹੋ? ਤੁਹਾਡਾ ਸਾਰਾ ਸਿਰ ਜ਼ਖਮੀ, ਅਤੇ ਸਾਰਾ ਦਿਲ ਦੁਖੀ ਹੈ।
6ਤੁਹਾਡੇ ਪੈਰਾਂ ਦੀ ਤਲੀ ਤੋਂ ਲੈ ਕੇ ਤੁਹਾਡੇ ਸਿਰ ਦੇ ਉੱਪਰ ਤੱਕ ਕੋਈ ਤੰਦਰੁਸਤੀ ਨਹੀਂ ਹੈ ਸਿਰਫ ਸੱਟ ਅਤੇ ਖਰੋਚ ਅਤੇ ਖੁੱਲ੍ਹੇ ਜ਼ਖਮ ਹਨ, ਜਿਹੜੇ ਨਾ ਸਾਫ਼ ਕੀਤੇ ਗਏ, ਨਾ ਪੱਟੀ ਕੀਤੀ ਗਈ ਅਤੇ ਨਾ ਜ਼ੈਤੂਨ ਦੇ ਤੇਲ ਨਾਲ ਨਰਮ ਕੀਤੇ ਗਏ।
7ਤੁਹਾਡਾ ਦੇਸ਼ ਉਜਾੜ ਹੈ, ਤੁਹਾਡੇ ਸ਼ਹਿਰ ਅੱਗ ਨਾਲ ਸੜ ਗਏ ਹਨ; ਤੁਹਾਡੇ ਖੇਤਾਂ ਨੂੰ ਪਰਦੇਸੀਆਂ ਨੇ ਤੁਹਾਡੇ ਸਾਹਮਣੇ ਉਜਾੜ ਦਿੱਤਾ ਹੈ, ਅਤੇ ਉਹ ਅਜਿਹਾ ਉਜਾੜ ਹੋ ਗਿਆ ਹੈ ਜਿਵੇਂ ਪਰਦੇਸੀਆਂ ਨੇ ਉਹ ਨੂੰ ਪਲਟਾ ਦਿੱਤਾ ਹੋਵੇ।
8ਸੀਯੋਨ ਦੀ ਧੀ ਅੰਗੂਰੀ ਬਾਗ਼ ਵਿੱਚ ਪਨਾਹ ਵਾਂਗ, ਖੀਰੇ ਦੇ ਖੇਤ ਵਿੱਚ ਝੌਂਪੜੀ ਵਾਂਗ, ਘੇਰਾਬੰਦੀ ਕੀਤੇ ਹੋਏ ਸ਼ਹਿਰ ਵਾਂਗੂੰ ਛੱਡ ਦਿੱਤੀ ਗਈ ਹੈ।
9ਜਦ ਤੱਕ ਸਰਬਸ਼ਕਤੀਮਾਨ ਯਾਹਵੇਹ ਸਾਡੇ ਲਈ ਕੁਝ ਰਹਿੰਦ-ਖੁਹੰਦ ਨਾ ਛੱਡਦਾ, ਅਸੀਂ ਸੋਦੋਮ ਵਰਗੇ ਹੋ ਜਾਂਦੇ, ਅਸੀਂ ਗਾਮੂਰਾਹ ਵਰਗੇ ਬਣ ਜਾਂਦੇ।