ਯਸ਼ਾਯਾਹ 10

ਪਰ ਇਹ ਉਹ ਨਹੀਂ ਜੋ ਉਹ ਚਾਹੁੰਦਾ ਹੈ, ਇਹ ਉਹ ਨਹੀਂ ਜੋ ਉਸ ਦੇ ਮਨ ਵਿੱਚ ਹੈ। ਉਸਦਾ ਉਦੇਸ਼ ਬਹੁਤ ਸਾਰੀਆਂ ਕੌਮਾਂ ਨੂੰ ਨਸ਼ਟ ਕਰਨਾ ਹੈ। ਅਤੇ ਬਹੁਤ ਸਾਰੀਆਂ ਕੌਮਾਂ ਨੂੰ ਵੱਢ ਸੁੱਟਣਾ ਹੈ

Isaiah 10:7 (UKJV) Nevertheless he means not so, neither does his heart think so; but it is in his heart to destroy and cut off nations not a few.

5“ਹਾਏ ਅੱਸ਼ੂਰੀ ਉੱਤੇ, ਮੇਰੇ ਕ੍ਰੋਧ ਦੀ ਸੋਟੀ, ਜਿਸ ਦੇ ਹੱਥ ਵਿੱਚ ਮੇਰੇ ਕ੍ਰੋਧ ਦਾ ਡੰਡਾ ਹੈ!

6ਮੈਂ ਉਹ ਨੂੰ ਇੱਕ ਅਧਰਮੀ ਕੌਮ ਦੇ ਵਿਰੁੱਧ ਘੱਲਦਾ ਹਾਂ, ਮੈਂ ਉਸ ਨੂੰ ਉਨ੍ਹਾਂ ਲੋਕਾਂ ਦੇ ਵਿਰੁੱਧ ਭੇਜਦਾ ਹਾਂ ਜਿਨ੍ਹਾਂ ਦੇ ਵਿਰੁੱਧ ਮੇਰਾ ਗੁੱਸਾ ਭੜਕਿਆ ਹੈ, ਭਈ ਉਹ ਲੁੱਟ ਲੁੱਟੇ ਅਤੇ ਮਾਲ ਚੁਰਾਵੇ, ਅਤੇ ਗਲੀਆਂ ਦੇ ਚਿੱਕੜ ਵਾਂਗੂੰ ਉਹਨਾਂ ਨੂੰ ਮਿੱਧੇ।

7ਪਰ ਇਹ ਉਹ ਨਹੀਂ ਜੋ ਉਹ ਚਾਹੁੰਦਾ ਹੈ, ਇਹ ਉਹ ਨਹੀਂ ਜੋ ਉਸ ਦੇ ਮਨ ਵਿੱਚ ਹੈ। ਉਸਦਾ ਉਦੇਸ਼ ਬਹੁਤ ਸਾਰੀਆਂ ਕੌਮਾਂ ਨੂੰ ਨਸ਼ਟ ਕਰਨਾ ਹੈ। ਅਤੇ ਬਹੁਤ ਸਾਰੀਆਂ ਕੌਮਾਂ ਨੂੰ ਵੱਢ ਸੁੱਟਣਾ ਹੈ

8ਉਹ ਆਖਦਾ ਹੈ, ‘ਕੀ ਮੇਰੇ ਸਾਰੇ ਸੂਬੇਦਾਰ ਰਾਜਿਆ ਵਰਗੇ ਨਹੀਂ ਹਨ?

9ਕੀ ਕਲਨੋ ਕਰਕਮੀਸ਼ ਵਰਗਾ ਨਹੀਂ ਹੋਇਆ? ਕੀ ਹਮਾਥ ਅਰਪਾਦ ਵਰਗਾ, ਅਤੇ ਸਾਮਰਿਯਾ ਦੰਮਿਸ਼ਕ ਵਰਗਾ ਨਹੀਂ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.