6ਮੈਂ ਉਹ ਨੂੰ ਇੱਕ ਅਧਰਮੀ ਕੌਮ ਦੇ ਵਿਰੁੱਧ ਘੱਲਦਾ ਹਾਂ, ਮੈਂ ਉਸ ਨੂੰ ਉਨ੍ਹਾਂ ਲੋਕਾਂ ਦੇ ਵਿਰੁੱਧ ਭੇਜਦਾ ਹਾਂ ਜਿਨ੍ਹਾਂ ਦੇ ਵਿਰੁੱਧ ਮੇਰਾ ਗੁੱਸਾ ਭੜਕਿਆ ਹੈ, ਭਈ ਉਹ ਲੁੱਟ ਲੁੱਟੇ ਅਤੇ ਮਾਲ ਚੁਰਾਵੇ, ਅਤੇ ਗਲੀਆਂ ਦੇ ਚਿੱਕੜ ਵਾਂਗੂੰ ਉਹਨਾਂ ਨੂੰ ਮਿੱਧੇ।
7ਪਰ ਇਹ ਉਹ ਨਹੀਂ ਜੋ ਉਹ ਚਾਹੁੰਦਾ ਹੈ, ਇਹ ਉਹ ਨਹੀਂ ਜੋ ਉਸ ਦੇ ਮਨ ਵਿੱਚ ਹੈ। ਉਸਦਾ ਉਦੇਸ਼ ਬਹੁਤ ਸਾਰੀਆਂ ਕੌਮਾਂ ਨੂੰ ਨਸ਼ਟ ਕਰਨਾ ਹੈ। ਅਤੇ ਬਹੁਤ ਸਾਰੀਆਂ ਕੌਮਾਂ ਨੂੰ ਵੱਢ ਸੁੱਟਣਾ ਹੈ
8ਉਹ ਆਖਦਾ ਹੈ, ‘ਕੀ ਮੇਰੇ ਸਾਰੇ ਸੂਬੇਦਾਰ ਰਾਜਿਆ ਵਰਗੇ ਨਹੀਂ ਹਨ?
9ਕੀ ਕਲਨੋ ਕਰਕਮੀਸ਼ ਵਰਗਾ ਨਹੀਂ ਹੋਇਆ? ਕੀ ਹਮਾਥ ਅਰਪਾਦ ਵਰਗਾ, ਅਤੇ ਸਾਮਰਿਯਾ ਦੰਮਿਸ਼ਕ ਵਰਗਾ ਨਹੀਂ ਹੈ?
10ਜਿਵੇਂ ਮੇਰਾ ਹੱਥ ਬੁੱਤਾਂ ਨਾਲ ਭਰੇ ਹੋਏ ਰਾਜਾਂ ਤੱਕ ਪਹੁੰਚਿਆ, ਰਾਜ ਜਿਸ ਦੀਆਂ ਮੂਰਤੀਆਂ ਯੇਰੂਸ਼ਲੇਮ ਅਤੇ ਸਾਮਰਿਯਾ ਦੀਆਂ ਮੂਰਤਾਂ ਨਾਲੋਂ ਉੱਤਮ ਸਨ,