ਯਸ਼ਾਯਾਹ 13

ਇੱਕ ਨੰਗੀ ਪਹਾੜੀ ਉੱਤੇ ਇੱਕ ਝੰਡਾ ਚੁੱਕੋ, ਉਨ੍ਹਾਂ ਨੂੰ ਉੱਚੀ ਆਵਾਜ਼ ਨਾਲ ਪੁਕਾਰੋ; ਹੱਥ ਨਾਲ ਇਸ਼ਾਰਾ ਕਰੋ ਤਾਂ ਜੋ ਉਸ ਦੇ ਦਰਵਾਜ਼ਿਆਂ ਵਿੱਚ ਵੜਨ।

Isaiah 13:2 (UKJV) Lift all of you up a banner upon the high mountain, exalt the voice unto them, shake the hand, that they may go into the gates of the nobles.

1ਬਾਬੇਲ ਦੇ ਵਿਰੁੱਧ ਇੱਕ ਭਵਿੱਖਬਾਣੀ ਜੋ ਆਮੋਸ ਦੇ ਪੁੱਤਰ ਯਸ਼ਾਯਾਹ ਨੇ ਦਰਸ਼ਨ ਵਿੱਚ ਪਾਇਆ:

2ਇੱਕ ਨੰਗੀ ਪਹਾੜੀ ਉੱਤੇ ਇੱਕ ਝੰਡਾ ਚੁੱਕੋ, ਉਨ੍ਹਾਂ ਨੂੰ ਉੱਚੀ ਆਵਾਜ਼ ਨਾਲ ਪੁਕਾਰੋ; ਹੱਥ ਨਾਲ ਇਸ਼ਾਰਾ ਕਰੋ ਤਾਂ ਜੋ ਉਸ ਦੇ ਦਰਵਾਜ਼ਿਆਂ ਵਿੱਚ ਵੜਨ।

3ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਹੈ ਜਿਨ੍ਹਾਂ ਨੂੰ ਮੈਂ ਲੜਾਈ ਲਈ ਤਿਆਰ ਕੀਤਾ ਹੈ। ਮੈਂ ਆਪਣੇ ਯੋਧਿਆਂ ਨੂੰ ਆਪਣੇ ਕ੍ਰੋਧ ਨੂੰ ਪੂਰਾ ਕਰਨ ਲਈ ਬੁਲਾਇਆ ਹੈ, ਉਹ ਜਿਹੜੇ ਮੇਰੀ ਜਿੱਤ ਵਿੱਚ ਅਨੰਦ ਕਰਦੇ ਹਨ।

4ਸੁਣੋ, ਪਹਾੜਾਂ ਉੱਤੇ ਇੱਕ ਰੌਲੇ ਦੀ ਆਵਾਜ਼, ਜਿਵੇਂ ਵੱਡੀ ਭੀੜ ਦੀ, ਰਾਜ-ਰਾਜ ਦੀਆਂ ਕੌਮਾਂ ਦੇ ਇਕੱਠ ਦਾ ਸ਼ੋਰ, ਸਰਬਸ਼ਕਤੀਮਾਨ ਯਾਹਵੇਹ ਯੁੱਧ ਲਈ ਸੈਨਾਂ ਨੂੰ ਇਕੱਠਾ ਕਰ ਰਿਹਾ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.