ਯਸ਼ਾਯਾਹ 13

ਸੁਣੋ, ਪਹਾੜਾਂ ਉੱਤੇ ਇੱਕ ਰੌਲੇ ਦੀ ਆਵਾਜ਼, ਜਿਵੇਂ ਵੱਡੀ ਭੀੜ ਦੀ, ਰਾਜ-ਰਾਜ ਦੀਆਂ ਕੌਮਾਂ ਦੇ ਇਕੱਠ ਦਾ ਸ਼ੋਰ, ਸਰਬਸ਼ਕਤੀਮਾਨ ਯਾਹਵੇਹ ਯੁੱਧ ਲਈ ਸੈਨਾਂ ਨੂੰ ਇਕੱਠਾ ਕਰ ਰਿਹਾ ਹੈ!

Isaiah 13:4 (UKJV) The noise of a multitude in the mountains, like of a great people; a tumultuous noise of the kingdoms of nations gathered together: the LORD of hosts musters the host of the battle.

2ਇੱਕ ਨੰਗੀ ਪਹਾੜੀ ਉੱਤੇ ਇੱਕ ਝੰਡਾ ਚੁੱਕੋ, ਉਨ੍ਹਾਂ ਨੂੰ ਉੱਚੀ ਆਵਾਜ਼ ਨਾਲ ਪੁਕਾਰੋ; ਹੱਥ ਨਾਲ ਇਸ਼ਾਰਾ ਕਰੋ ਤਾਂ ਜੋ ਉਸ ਦੇ ਦਰਵਾਜ਼ਿਆਂ ਵਿੱਚ ਵੜਨ।

3ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਹੈ ਜਿਨ੍ਹਾਂ ਨੂੰ ਮੈਂ ਲੜਾਈ ਲਈ ਤਿਆਰ ਕੀਤਾ ਹੈ। ਮੈਂ ਆਪਣੇ ਯੋਧਿਆਂ ਨੂੰ ਆਪਣੇ ਕ੍ਰੋਧ ਨੂੰ ਪੂਰਾ ਕਰਨ ਲਈ ਬੁਲਾਇਆ ਹੈ, ਉਹ ਜਿਹੜੇ ਮੇਰੀ ਜਿੱਤ ਵਿੱਚ ਅਨੰਦ ਕਰਦੇ ਹਨ।

4ਸੁਣੋ, ਪਹਾੜਾਂ ਉੱਤੇ ਇੱਕ ਰੌਲੇ ਦੀ ਆਵਾਜ਼, ਜਿਵੇਂ ਵੱਡੀ ਭੀੜ ਦੀ, ਰਾਜ-ਰਾਜ ਦੀਆਂ ਕੌਮਾਂ ਦੇ ਇਕੱਠ ਦਾ ਸ਼ੋਰ, ਸਰਬਸ਼ਕਤੀਮਾਨ ਯਾਹਵੇਹ ਯੁੱਧ ਲਈ ਸੈਨਾਂ ਨੂੰ ਇਕੱਠਾ ਕਰ ਰਿਹਾ ਹੈ!

5ਉਹ ਦੂਰ ਦੇਸ ਤੋਂ, ਅਕਾਸ਼ ਦੇ ਸਿਰੇ ਤੋਂ ਤੁਰੇ ਆਉਂਦੇ ਹਨ, ਯਾਹਵੇਹ ਅਤੇ ਉਹ ਦੇ ਕਹਿਰ ਦੇ ਸ਼ਸਤਰ ਆਉਂਦੇ ਹਨ, ਤਾਂ ਜੋ ਸਾਰੀ ਧਰਤੀ ਨੂੰ ਨਾਸ ਕਰਨ।

6ਤੁਸੀਂ ਧਾਹਾਂ ਮਾਰੋ ਕਿਉਂ ਜੋ ਯਾਹਵੇਹ ਦਾ ਨਿਆਂ ਦਾ ਦਿਨ ਨੇੜੇ ਹੈ, ਉਹ ਸਰਵਸ਼ਕਤੀਮਾਨ ਵੱਲੋਂ ਬਰਬਾਦੀ ਵਾਂਗੂੰ ਆਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.