ਯਸ਼ਾਯਾਹ 14

ਹੇ ਫਾਟਕ, ਧਾਹਾਂ ਮਾਰ! ਹੇ ਸ਼ਹਿਰ, ਦੁਹਾਈ ਦੇ! ਹੇ ਸਾਰੇ ਫ਼ਲਿਸਤੀਓ, ਪਿਘਲ ਜਾਓ! ਧੂੰਏਂ ਦਾ ਇੱਕ ਬੱਦਲ ਉੱਤਰ ਵੱਲੋਂ ਆਉਂਦਾ ਹੈ, ਅਤੇ ਉਸ ਦੀਆਂ ਕਤਾਰਾਂ ਵਿੱਚ ਕੋਈ ਭਟਕਣ ਵਾਲਾ ਨਹੀਂ ਹੈ।

Isaiah 14:31 (UKJV) Wail, O gate; cry, O city; you, whole Palestina, are dissolved: for there shall come from the north a smoke, and none shall be alone in his appointed times.

29ਹੇ ਸਾਰੇ ਫ਼ਲਿਸਤੀਓ, ਖੁਸ਼ ਨਾ ਹੋਵੋ ਕਿ ਤੁਹਾਨੂੰ ਮਾਰਨ ਵਾਲਾ ਡੰਡਾ ਟੁੱਟ ਗਿਆ ਹੈ। ਕਿਉਂ ਜੋ ਨਾਗ ਦੀ ਜੜ੍ਹੋਂ ਫਨੀਅਰ ਸੱਪ ਨਿੱਕਲੇਗਾ, ਅਤੇ ਉਹ ਦਾ ਫਲ ਇੱਕ ਉੱਡਣ ਵਾਲਾ ਸੱਪ ਹੋਵੇਗਾ।

30ਤਦ ਗਰੀਬਾਂ ਦੀ ਸੰਤਾਨ ਭੋਜਨ ਖਾਵੇਗੀ ਅਤੇ ਕੰਗਾਲ ਚੈਨ ਨਾਲ ਲੇਟਣਗੇ। ਪਰ ਮੈਂ ਤੇਰੀ ਜੜ੍ਹ ਨੂੰ ਕਾਲ ਨਾਲ ਨਸ਼ਟ ਕਰ ਦਿਆਂਗਾ। ਇਹ ਤੁਹਾਡੇ ਬਚੇ ਹੋਏ ਲੋਕਾਂ ਨੂੰ ਮਾਰ ਦੇਵੇਗਾ।

31ਹੇ ਫਾਟਕ, ਧਾਹਾਂ ਮਾਰ! ਹੇ ਸ਼ਹਿਰ, ਦੁਹਾਈ ਦੇ! ਹੇ ਸਾਰੇ ਫ਼ਲਿਸਤੀਓ, ਪਿਘਲ ਜਾਓ! ਧੂੰਏਂ ਦਾ ਇੱਕ ਬੱਦਲ ਉੱਤਰ ਵੱਲੋਂ ਆਉਂਦਾ ਹੈ, ਅਤੇ ਉਸ ਦੀਆਂ ਕਤਾਰਾਂ ਵਿੱਚ ਕੋਈ ਭਟਕਣ ਵਾਲਾ ਨਹੀਂ ਹੈ।

32ਉਸ ਕੌਮ ਦੇ ਰਾਜਦੂਤਾਂ ਨੂੰ ਕੀ ਜਵਾਬ ਦਿੱਤਾ ਜਾਵੇਗਾ? “ਯਾਹਵੇਹ ਨੇ ਸੀਯੋਨ ਨੂੰ ਸਥਾਪਿਤ ਕੀਤਾ ਹੈ, ਅਤੇ ਉਸਦੇ ਦੁਖੀ ਲੋਕ ਉਸ ਵਿੱਚ ਪਨਾਹ ਪਾਉਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.