30ਤਦ ਗਰੀਬਾਂ ਦੀ ਸੰਤਾਨ ਭੋਜਨ ਖਾਵੇਗੀ ਅਤੇ ਕੰਗਾਲ ਚੈਨ ਨਾਲ ਲੇਟਣਗੇ। ਪਰ ਮੈਂ ਤੇਰੀ ਜੜ੍ਹ ਨੂੰ ਕਾਲ ਨਾਲ ਨਸ਼ਟ ਕਰ ਦਿਆਂਗਾ। ਇਹ ਤੁਹਾਡੇ ਬਚੇ ਹੋਏ ਲੋਕਾਂ ਨੂੰ ਮਾਰ ਦੇਵੇਗਾ।
31ਹੇ ਫਾਟਕ, ਧਾਹਾਂ ਮਾਰ! ਹੇ ਸ਼ਹਿਰ, ਦੁਹਾਈ ਦੇ! ਹੇ ਸਾਰੇ ਫ਼ਲਿਸਤੀਓ, ਪਿਘਲ ਜਾਓ! ਧੂੰਏਂ ਦਾ ਇੱਕ ਬੱਦਲ ਉੱਤਰ ਵੱਲੋਂ ਆਉਂਦਾ ਹੈ, ਅਤੇ ਉਸ ਦੀਆਂ ਕਤਾਰਾਂ ਵਿੱਚ ਕੋਈ ਭਟਕਣ ਵਾਲਾ ਨਹੀਂ ਹੈ।
32ਉਸ ਕੌਮ ਦੇ ਰਾਜਦੂਤਾਂ ਨੂੰ ਕੀ ਜਵਾਬ ਦਿੱਤਾ ਜਾਵੇਗਾ? “ਯਾਹਵੇਹ ਨੇ ਸੀਯੋਨ ਨੂੰ ਸਥਾਪਿਤ ਕੀਤਾ ਹੈ, ਅਤੇ ਉਸਦੇ ਦੁਖੀ ਲੋਕ ਉਸ ਵਿੱਚ ਪਨਾਹ ਪਾਉਣਗੇ।”