1ਮੋਆਬ ਦੇ ਵਿਰੁੱਧ ਇੱਕ ਭਵਿੱਖਬਾਣੀ: ਮੋਆਬ ਦਾ ਆਰ ਨਗਰ ਇੱਕ ਹੀ ਰਾਤ ਵਿੱਚ ਬਰਬਾਦ, ਅਤੇ ਵਿਰਾਨ ਕੀਤਾ ਗਿਆ! ਮੋਆਬ ਦਾ ਕੀਰ ਨਗਰ ਵੀ ਇੱਕ ਹੀ ਰਾਤ ਵਿੱਚ ਬਰਬਾਦ, ਅਤੇ ਵਿਰਾਨ ਕੀਤਾ ਗਿਆ!
2ਦੀਬੋਨ ਰੋਣ ਲਈ ਮੰਦਰ ਦੀਆਂ, ਉੱਚੀਆਂ ਥਾਵਾਂ ਤੇ ਉਤਾਹਾਂ ਗਿਆ; ਮੋਆਬ ਦੇ ਲੋਕ ਨਬੋ ਅਤੇ ਮੇਦੇਬਾ ਦੇ ਨਗਰਾਂ ਲਈ ਰੋ ਰਹੇ ਹਨ। ਹਰ ਇੱਕ ਦਾ ਸਿਰ, ਅਤੇ ਦਾੜ੍ਹੀ ਮੁੰਨੀ ਹੋਈ ਹੈ।
3ਉਹ ਗਲੀਆਂ ਵਿੱਚ ਤੱਪੜ ਪਾਉਂਦੇ ਹਨ, ਛੱਤਾਂ ਉੱਤੇ ਅਤੇ ਚੌਂਕਾਂ ਵਿੱਚ ਉਹ ਸਾਰੇ ਵਿਰਲਾਪ ਕਰਦੇ ਹਨ, ਰੋਂਦੇ ਹੋਏ ਮੱਥਾ ਟੇਕਦੇ ਹਨ।