ਯਸ਼ਾਯਾਹ 15

ਦੀਬੋਨ ਰੋਣ ਲਈ ਮੰਦਰ ਦੀਆਂ, ਉੱਚੀਆਂ ਥਾਵਾਂ ਤੇ ਉਤਾਹਾਂ ਗਿਆ; ਮੋਆਬ ਦੇ ਲੋਕ ਨਬੋ ਅਤੇ ਮੇਦੇਬਾ ਦੇ ਨਗਰਾਂ ਲਈ ਰੋ ਰਹੇ ਹਨ। ਹਰ ਇੱਕ ਦਾ ਸਿਰ, ਅਤੇ ਦਾੜ੍ਹੀ ਮੁੰਨੀ ਹੋਈ ਹੈ।

Isaiah 15:2 (UKJV) He is gone up to Bajith, and to Dibon, the high places, to weep: Moab shall wail over Nebo, and over Medeba: on all their heads shall be baldness, and every beard cut off.

1ਮੋਆਬ ਦੇ ਵਿਰੁੱਧ ਇੱਕ ਭਵਿੱਖਬਾਣੀ: ਮੋਆਬ ਦਾ ਆਰ ਨਗਰ ਇੱਕ ਹੀ ਰਾਤ ਵਿੱਚ ਬਰਬਾਦ, ਅਤੇ ਵਿਰਾਨ ਕੀਤਾ ਗਿਆ! ਮੋਆਬ ਦਾ ਕੀਰ ਨਗਰ ਵੀ ਇੱਕ ਹੀ ਰਾਤ ਵਿੱਚ ਬਰਬਾਦ, ਅਤੇ ਵਿਰਾਨ ਕੀਤਾ ਗਿਆ!

2ਦੀਬੋਨ ਰੋਣ ਲਈ ਮੰਦਰ ਦੀਆਂ, ਉੱਚੀਆਂ ਥਾਵਾਂ ਤੇ ਉਤਾਹਾਂ ਗਿਆ; ਮੋਆਬ ਦੇ ਲੋਕ ਨਬੋ ਅਤੇ ਮੇਦੇਬਾ ਦੇ ਨਗਰਾਂ ਲਈ ਰੋ ਰਹੇ ਹਨ। ਹਰ ਇੱਕ ਦਾ ਸਿਰ, ਅਤੇ ਦਾੜ੍ਹੀ ਮੁੰਨੀ ਹੋਈ ਹੈ।

3ਉਹ ਗਲੀਆਂ ਵਿੱਚ ਤੱਪੜ ਪਾਉਂਦੇ ਹਨ, ਛੱਤਾਂ ਉੱਤੇ ਅਤੇ ਚੌਂਕਾਂ ਵਿੱਚ ਉਹ ਸਾਰੇ ਵਿਰਲਾਪ ਕਰਦੇ ਹਨ, ਰੋਂਦੇ ਹੋਏ ਮੱਥਾ ਟੇਕਦੇ ਹਨ।

4ਹੇਸ਼ਬੋਨ ਅਤੇ ਅਲਾਲੇਹ ਪੁਕਾਰਦੇ ਹਨ, ਉਨ੍ਹਾਂ ਦੀਆਂ ਆਵਾਜ਼ਾਂ ਯਹਾਜ਼ ਤੱਕ ਸੁਣਾਈ ਦਿੰਦੀਆਂ ਹਨ। ਇਸ ਲਈ ਮੋਆਬ ਦੇ ਸ਼ਸਤਰਧਾਰੀ ਪੁਕਾਰਦੇ ਹਨ, ਅਤੇ ਉਨ੍ਹਾਂ ਦੇ ਦਿਲ ਬੇਚੈਨ ਹੋ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.