ਯਸ਼ਾਯਾਹ 15

ਹੇਸ਼ਬੋਨ ਅਤੇ ਅਲਾਲੇਹ ਪੁਕਾਰਦੇ ਹਨ, ਉਨ੍ਹਾਂ ਦੀਆਂ ਆਵਾਜ਼ਾਂ ਯਹਾਜ਼ ਤੱਕ ਸੁਣਾਈ ਦਿੰਦੀਆਂ ਹਨ। ਇਸ ਲਈ ਮੋਆਬ ਦੇ ਸ਼ਸਤਰਧਾਰੀ ਪੁਕਾਰਦੇ ਹਨ, ਅਤੇ ਉਨ੍ਹਾਂ ਦੇ ਦਿਲ ਬੇਚੈਨ ਹੋ ਜਾਂਦੇ ਹਨ।

Isaiah 15:4 (UKJV) And Heshbon shall cry, and Elealeh: their voice shall be heard even unto Jahaz: therefore the armed soldiers of Moab shall cry out; his life shall be grievous unto him.

2ਦੀਬੋਨ ਰੋਣ ਲਈ ਮੰਦਰ ਦੀਆਂ, ਉੱਚੀਆਂ ਥਾਵਾਂ ਤੇ ਉਤਾਹਾਂ ਗਿਆ; ਮੋਆਬ ਦੇ ਲੋਕ ਨਬੋ ਅਤੇ ਮੇਦੇਬਾ ਦੇ ਨਗਰਾਂ ਲਈ ਰੋ ਰਹੇ ਹਨ। ਹਰ ਇੱਕ ਦਾ ਸਿਰ, ਅਤੇ ਦਾੜ੍ਹੀ ਮੁੰਨੀ ਹੋਈ ਹੈ।

3ਉਹ ਗਲੀਆਂ ਵਿੱਚ ਤੱਪੜ ਪਾਉਂਦੇ ਹਨ, ਛੱਤਾਂ ਉੱਤੇ ਅਤੇ ਚੌਂਕਾਂ ਵਿੱਚ ਉਹ ਸਾਰੇ ਵਿਰਲਾਪ ਕਰਦੇ ਹਨ, ਰੋਂਦੇ ਹੋਏ ਮੱਥਾ ਟੇਕਦੇ ਹਨ।

4ਹੇਸ਼ਬੋਨ ਅਤੇ ਅਲਾਲੇਹ ਪੁਕਾਰਦੇ ਹਨ, ਉਨ੍ਹਾਂ ਦੀਆਂ ਆਵਾਜ਼ਾਂ ਯਹਾਜ਼ ਤੱਕ ਸੁਣਾਈ ਦਿੰਦੀਆਂ ਹਨ। ਇਸ ਲਈ ਮੋਆਬ ਦੇ ਸ਼ਸਤਰਧਾਰੀ ਪੁਕਾਰਦੇ ਹਨ, ਅਤੇ ਉਨ੍ਹਾਂ ਦੇ ਦਿਲ ਬੇਚੈਨ ਹੋ ਜਾਂਦੇ ਹਨ।

5ਮੇਰਾ ਦਿਲ ਮੋਆਬ ਲਈ ਪੁਕਾਰਦਾ ਹੈ; ਉਸ ਦੇ ਭਗੌੜੇ ਸੋਆਰ ਤੱਕ, ਅਤੇ ਏਗਲਥ ਸ਼ੈਲੀਸ਼ੀਯਾਹ ਤੱਕ ਭੱਜ ਗਏ। ਉਹ ਪਹਾੜੀ ਉੱਤੇ ਲੂਹੀਥ ਨੂੰ, ਰੋਂਦੇ ਹੋਏ ਜਾਂਦੇ ਹਨ; ਉਹ ਹੋਰੋਨਾਇਮ ਦੇ ਰਾਹ ਉੱਤੇ ਨਸ਼ਟ ਹੋਣ ਦੇ ਕਾਰਨ ਵਿਰਲਾਪ ਕਰਦੇ ਹਨ।

6ਨਿਮਰੀਮ ਦੇ ਪਾਣੀ ਸੁੱਕ ਗਏ ਹਨ ਅਤੇ ਘਾਹ ਸੁੱਕ ਗਿਆ ਹੈ, ਬਨਸਪਤੀ ਖਤਮ ਹੋ ਗਈ ਹੈ ਅਤੇ ਕੁਝ ਵੀ ਹਰਾ ਨਹੀਂ ਬਚਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.