ਯਸ਼ਾਯਾਹ 15

ਮੇਰਾ ਦਿਲ ਮੋਆਬ ਲਈ ਪੁਕਾਰਦਾ ਹੈ; ਉਸ ਦੇ ਭਗੌੜੇ ਸੋਆਰ ਤੱਕ, ਅਤੇ ਏਗਲਥ ਸ਼ੈਲੀਸ਼ੀਯਾਹ ਤੱਕ ਭੱਜ ਗਏ। ਉਹ ਪਹਾੜੀ ਉੱਤੇ ਲੂਹੀਥ ਨੂੰ, ਰੋਂਦੇ ਹੋਏ ਜਾਂਦੇ ਹਨ; ਉਹ ਹੋਰੋਨਾਇਮ ਦੇ ਰਾਹ ਉੱਤੇ ਨਸ਼ਟ ਹੋਣ ਦੇ ਕਾਰਨ ਵਿਰਲਾਪ ਕਰਦੇ ਹਨ।

Isaiah 15:5 (UKJV) My heart shall cry out for Moab; his fugitives shall flee unto Zoar, an heifer of three years old: for by the mounting up of Luhith with weeping shall they go it up; for in the way of Horonaim they shall raise up a cry of destruction.

3ਉਹ ਗਲੀਆਂ ਵਿੱਚ ਤੱਪੜ ਪਾਉਂਦੇ ਹਨ, ਛੱਤਾਂ ਉੱਤੇ ਅਤੇ ਚੌਂਕਾਂ ਵਿੱਚ ਉਹ ਸਾਰੇ ਵਿਰਲਾਪ ਕਰਦੇ ਹਨ, ਰੋਂਦੇ ਹੋਏ ਮੱਥਾ ਟੇਕਦੇ ਹਨ।

4ਹੇਸ਼ਬੋਨ ਅਤੇ ਅਲਾਲੇਹ ਪੁਕਾਰਦੇ ਹਨ, ਉਨ੍ਹਾਂ ਦੀਆਂ ਆਵਾਜ਼ਾਂ ਯਹਾਜ਼ ਤੱਕ ਸੁਣਾਈ ਦਿੰਦੀਆਂ ਹਨ। ਇਸ ਲਈ ਮੋਆਬ ਦੇ ਸ਼ਸਤਰਧਾਰੀ ਪੁਕਾਰਦੇ ਹਨ, ਅਤੇ ਉਨ੍ਹਾਂ ਦੇ ਦਿਲ ਬੇਚੈਨ ਹੋ ਜਾਂਦੇ ਹਨ।

5ਮੇਰਾ ਦਿਲ ਮੋਆਬ ਲਈ ਪੁਕਾਰਦਾ ਹੈ; ਉਸ ਦੇ ਭਗੌੜੇ ਸੋਆਰ ਤੱਕ, ਅਤੇ ਏਗਲਥ ਸ਼ੈਲੀਸ਼ੀਯਾਹ ਤੱਕ ਭੱਜ ਗਏ। ਉਹ ਪਹਾੜੀ ਉੱਤੇ ਲੂਹੀਥ ਨੂੰ, ਰੋਂਦੇ ਹੋਏ ਜਾਂਦੇ ਹਨ; ਉਹ ਹੋਰੋਨਾਇਮ ਦੇ ਰਾਹ ਉੱਤੇ ਨਸ਼ਟ ਹੋਣ ਦੇ ਕਾਰਨ ਵਿਰਲਾਪ ਕਰਦੇ ਹਨ।

6ਨਿਮਰੀਮ ਦੇ ਪਾਣੀ ਸੁੱਕ ਗਏ ਹਨ ਅਤੇ ਘਾਹ ਸੁੱਕ ਗਿਆ ਹੈ, ਬਨਸਪਤੀ ਖਤਮ ਹੋ ਗਈ ਹੈ ਅਤੇ ਕੁਝ ਵੀ ਹਰਾ ਨਹੀਂ ਬਚਿਆ ਹੈ।

7ਇਸ ਲਈ ਜੋ ਦੌਲਤ ਉਨ੍ਹਾਂ ਨੇ ਇਕੱਠੀ ਕੀਤੀ ਅਤੇ ਸੰਭਾਲੀ ਹੈ, ਉਹ ਉਸ ਨੂੰ ਅਰਬੀਮ ਦੀ ਘਾਟ ਉੱਤੇ ਲੈ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.