ਯਸ਼ਾਯਾਹ 15

ਨਿਮਰੀਮ ਦੇ ਪਾਣੀ ਸੁੱਕ ਗਏ ਹਨ ਅਤੇ ਘਾਹ ਸੁੱਕ ਗਿਆ ਹੈ, ਬਨਸਪਤੀ ਖਤਮ ਹੋ ਗਈ ਹੈ ਅਤੇ ਕੁਝ ਵੀ ਹਰਾ ਨਹੀਂ ਬਚਿਆ ਹੈ।

Isaiah 15:6 (UKJV) For the waters of Nimrim shall be desolate: for the hay is withered away, the grass fails, there is no green thing.

4ਹੇਸ਼ਬੋਨ ਅਤੇ ਅਲਾਲੇਹ ਪੁਕਾਰਦੇ ਹਨ, ਉਨ੍ਹਾਂ ਦੀਆਂ ਆਵਾਜ਼ਾਂ ਯਹਾਜ਼ ਤੱਕ ਸੁਣਾਈ ਦਿੰਦੀਆਂ ਹਨ। ਇਸ ਲਈ ਮੋਆਬ ਦੇ ਸ਼ਸਤਰਧਾਰੀ ਪੁਕਾਰਦੇ ਹਨ, ਅਤੇ ਉਨ੍ਹਾਂ ਦੇ ਦਿਲ ਬੇਚੈਨ ਹੋ ਜਾਂਦੇ ਹਨ।

5ਮੇਰਾ ਦਿਲ ਮੋਆਬ ਲਈ ਪੁਕਾਰਦਾ ਹੈ; ਉਸ ਦੇ ਭਗੌੜੇ ਸੋਆਰ ਤੱਕ, ਅਤੇ ਏਗਲਥ ਸ਼ੈਲੀਸ਼ੀਯਾਹ ਤੱਕ ਭੱਜ ਗਏ। ਉਹ ਪਹਾੜੀ ਉੱਤੇ ਲੂਹੀਥ ਨੂੰ, ਰੋਂਦੇ ਹੋਏ ਜਾਂਦੇ ਹਨ; ਉਹ ਹੋਰੋਨਾਇਮ ਦੇ ਰਾਹ ਉੱਤੇ ਨਸ਼ਟ ਹੋਣ ਦੇ ਕਾਰਨ ਵਿਰਲਾਪ ਕਰਦੇ ਹਨ।

6ਨਿਮਰੀਮ ਦੇ ਪਾਣੀ ਸੁੱਕ ਗਏ ਹਨ ਅਤੇ ਘਾਹ ਸੁੱਕ ਗਿਆ ਹੈ, ਬਨਸਪਤੀ ਖਤਮ ਹੋ ਗਈ ਹੈ ਅਤੇ ਕੁਝ ਵੀ ਹਰਾ ਨਹੀਂ ਬਚਿਆ ਹੈ।

7ਇਸ ਲਈ ਜੋ ਦੌਲਤ ਉਨ੍ਹਾਂ ਨੇ ਇਕੱਠੀ ਕੀਤੀ ਅਤੇ ਸੰਭਾਲੀ ਹੈ, ਉਹ ਉਸ ਨੂੰ ਅਰਬੀਮ ਦੀ ਘਾਟ ਉੱਤੇ ਲੈ ਜਾਂਦੇ ਹਨ।

8ਉਨ੍ਹਾਂ ਦੀ ਦੁਹਾਈ ਮੋਆਬ ਦੀ ਸਰਹੱਦ ਦੇ ਨਾਲ ਗੂੰਜਦੀ ਹੈ; ਉਹਨਾਂ ਦਾ ਵਿਰਲਾਪ ਏਗਲਾਇਮ ਤੱਕ, ਉਹਨਾਂ ਦਾ ਵਿਰਲਾਪ ਬੀਅਰ-ਏਲਿਮ ਤੱਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.