5ਇਹ ਇਸ ਤਰ੍ਹਾਂ ਹੋਵੇਗਾ ਜਦੋਂ ਵੱਢਣ ਵਾਲੇ ਖੜ੍ਹੇ ਅਨਾਜ ਦੀ ਵਾਢੀ ਕਰਦੇ ਹਨ, ਆਪਣੀਆਂ ਬਾਹਾਂ ਵਿੱਚ ਅਨਾਜ ਇਕੱਠਾ ਕਰਦੇ ਹਨ, ਜਿਵੇਂ ਕੋਈ ਰਫ਼ਾਈਮ ਦੀ ਵਾਦੀ ਵਿੱਚ ਅਨਾਜ ਦੇ ਸਿੱਟੇ ਚੁਗਦਾ ਹੈ।
6ਤਾਂ ਉਹ ਦੇ ਵਿੱਚ ਕੁਝ ਲੱਗ ਲਬੇੜ ਰਹਿ ਜਾਵੇਗੀ, ਜਿਵੇਂ ਜ਼ੈਤੂਨ ਦੇ ਹਲੂਣੇ ਨਾਲ, ਦੋ-ਤਿੰਨ ਦਾਣੇ ਉੱਪਰਲੇ ਟਹਿਣੇ ਦੇ ਸਿਰੇ ਤੇ, ਚਾਰ-ਪੰਜ ਫਲਦਾਰ ਰੁੱਖ ਦੇ ਬਾਹਰਲੇ ਟਹਿਣਿਆਂ ਉੱਤੇ ਰਹਿ ਜਾਣਗੇ,” ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦਾ ਵਾਕ ਹੈ।
7ਉਸ ਦਿਨ ਲੋਕ ਆਪਣੇ ਕਰਤਾਰ ਵੱਲ ਵੇਖਣਗੇ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਆਪਣੀਆਂ ਅੱਖਾਂ ਫੇਰਨਗੇ।
8ਉਹ ਜਗਵੇਦੀਆਂ ਵੱਲ ਨਾ ਵੇਖਣਗੇ, ਨਾ ਆਪਣੀਆਂ ਉਂਗਲੀਆਂ ਦੀ ਕਿਰਤ ਵੱਲ, ਨਾ ਅਸ਼ੇਰਾਹ ਦੀਆਂ ਮੂਰਤਾਂ ਵੱਲ ਨਾ ਸੂਰਜ ਥੰਮ੍ਹਾਂ ਵੱਲ ਵੇਖਣਗੇ।
9ਉਸ ਦਿਨ ਉਹਨਾਂ ਦੇ ਤਕੜੇ ਸ਼ਹਿਰ ਜਿਹੜੇ ਇਸਰਾਏਲੀਆਂ ਦੇ ਕਾਰਨ ਉਹਨਾਂ ਨੇ ਛੱਡ ਦਿੱਤੇ ਸਨ, ਝਾੜੀਆਂ ਅਤੇ ਉੱਗਣ ਲਈ ਛੱਡੀਆਂ ਥਾਵਾਂ ਵਰਗੇ ਹੋ ਜਾਣਗੇ ਅਤੇ ਸਭ ਵਿਰਾਨ ਹੋ ਜਾਵੇਗਾ।