ਯਸ਼ਾਯਾਹ 17

ਉਸ ਦਿਨ ਉਹਨਾਂ ਦੇ ਤਕੜੇ ਸ਼ਹਿਰ ਜਿਹੜੇ ਇਸਰਾਏਲੀਆਂ ਦੇ ਕਾਰਨ ਉਹਨਾਂ ਨੇ ਛੱਡ ਦਿੱਤੇ ਸਨ, ਝਾੜੀਆਂ ਅਤੇ ਉੱਗਣ ਲਈ ਛੱਡੀਆਂ ਥਾਵਾਂ ਵਰਗੇ ਹੋ ਜਾਣਗੇ ਅਤੇ ਸਭ ਵਿਰਾਨ ਹੋ ਜਾਵੇਗਾ।

Isaiah 17:9 (UKJV) In that day shall his strong cities be as a forsaken bough, and an uppermost branch, which they left because of the children of Israel: and there shall be desolation.

7ਉਸ ਦਿਨ ਲੋਕ ਆਪਣੇ ਕਰਤਾਰ ਵੱਲ ਵੇਖਣਗੇ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਆਪਣੀਆਂ ਅੱਖਾਂ ਫੇਰਨਗੇ।

8ਉਹ ਜਗਵੇਦੀਆਂ ਵੱਲ ਨਾ ਵੇਖਣਗੇ, ਨਾ ਆਪਣੀਆਂ ਉਂਗਲੀਆਂ ਦੀ ਕਿਰਤ ਵੱਲ, ਨਾ ਅਸ਼ੇਰਾਹ ਦੀਆਂ ਮੂਰਤਾਂ ਵੱਲ ਨਾ ਸੂਰਜ ਥੰਮ੍ਹਾਂ ਵੱਲ ਵੇਖਣਗੇ।

9ਉਸ ਦਿਨ ਉਹਨਾਂ ਦੇ ਤਕੜੇ ਸ਼ਹਿਰ ਜਿਹੜੇ ਇਸਰਾਏਲੀਆਂ ਦੇ ਕਾਰਨ ਉਹਨਾਂ ਨੇ ਛੱਡ ਦਿੱਤੇ ਸਨ, ਝਾੜੀਆਂ ਅਤੇ ਉੱਗਣ ਲਈ ਛੱਡੀਆਂ ਥਾਵਾਂ ਵਰਗੇ ਹੋ ਜਾਣਗੇ ਅਤੇ ਸਭ ਵਿਰਾਨ ਹੋ ਜਾਵੇਗਾ।

10ਤੁਸੀਂ ਸਾਰੇ ਆਪਣੇ ਮੁਕਤੀਦਾਤੇ ਪਰਮੇਸ਼ਵਰ ਨੂੰ ਭੁੱਲ ਗਏ ਹੋ, ਅਤੇ ਆਪਣੀ ਤਕੜੀ ਚੱਟਾਨ ਨੂੰ ਯਾਦ ਨਾ ਰੱਖਿਆ। ਇਸ ਲਈ, ਭਾਵੇਂ ਤੁਸੀਂ ਸਭ ਤੋਂ ਉੱਤਮ ਬੂਟੇ ਲਗਾਉਂਦੇ ਹੋ ਅਤੇ ਵਿਦੇਸ਼ੀ ਵੇਲਾਂ ਨੂੰ ਬੀਜਦੇ ਹੋ,

11ਭਾਵੇਂ ਤੂੰ ਉਸ ਨੂੰ ਲਾਉਣ ਦੇ ਦਿਨ ਉਹ ਦੀ ਵਾੜ ਕਰੇ, ਅਤੇ ਸਵੇਰ ਨੂੰ ਆਪਣੇ ਬੀਜ ਤੋਂ ਕਲੀਆਂ ਫੁਟਵਾ ਲਵੇਂ, ਪਰ ਫ਼ਸਲ ਸੋਗ ਅਤੇ ਡਾਢੀ ਪੀੜ ਦੇ ਦਿਨ ਵਿੱਚ ਉੱਡ ਜਾਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.