ਯਸ਼ਾਯਾਹ 17

ਤੁਸੀਂ ਸਾਰੇ ਆਪਣੇ ਮੁਕਤੀਦਾਤੇ ਪਰਮੇਸ਼ਵਰ ਨੂੰ ਭੁੱਲ ਗਏ ਹੋ, ਅਤੇ ਆਪਣੀ ਤਕੜੀ ਚੱਟਾਨ ਨੂੰ ਯਾਦ ਨਾ ਰੱਖਿਆ। ਇਸ ਲਈ, ਭਾਵੇਂ ਤੁਸੀਂ ਸਭ ਤੋਂ ਉੱਤਮ ਬੂਟੇ ਲਗਾਉਂਦੇ ਹੋ ਅਤੇ ਵਿਦੇਸ਼ੀ ਵੇਲਾਂ ਨੂੰ ਬੀਜਦੇ ਹੋ,

Isaiah 17:10 (UKJV) Because you have forgotten the God of your salvation, and have not been mindful of the rock of your strength, therefore shall you plant pleasant plants, and shall set it with strange slips:

8ਉਹ ਜਗਵੇਦੀਆਂ ਵੱਲ ਨਾ ਵੇਖਣਗੇ, ਨਾ ਆਪਣੀਆਂ ਉਂਗਲੀਆਂ ਦੀ ਕਿਰਤ ਵੱਲ, ਨਾ ਅਸ਼ੇਰਾਹ ਦੀਆਂ ਮੂਰਤਾਂ ਵੱਲ ਨਾ ਸੂਰਜ ਥੰਮ੍ਹਾਂ ਵੱਲ ਵੇਖਣਗੇ।

9ਉਸ ਦਿਨ ਉਹਨਾਂ ਦੇ ਤਕੜੇ ਸ਼ਹਿਰ ਜਿਹੜੇ ਇਸਰਾਏਲੀਆਂ ਦੇ ਕਾਰਨ ਉਹਨਾਂ ਨੇ ਛੱਡ ਦਿੱਤੇ ਸਨ, ਝਾੜੀਆਂ ਅਤੇ ਉੱਗਣ ਲਈ ਛੱਡੀਆਂ ਥਾਵਾਂ ਵਰਗੇ ਹੋ ਜਾਣਗੇ ਅਤੇ ਸਭ ਵਿਰਾਨ ਹੋ ਜਾਵੇਗਾ।

10ਤੁਸੀਂ ਸਾਰੇ ਆਪਣੇ ਮੁਕਤੀਦਾਤੇ ਪਰਮੇਸ਼ਵਰ ਨੂੰ ਭੁੱਲ ਗਏ ਹੋ, ਅਤੇ ਆਪਣੀ ਤਕੜੀ ਚੱਟਾਨ ਨੂੰ ਯਾਦ ਨਾ ਰੱਖਿਆ। ਇਸ ਲਈ, ਭਾਵੇਂ ਤੁਸੀਂ ਸਭ ਤੋਂ ਉੱਤਮ ਬੂਟੇ ਲਗਾਉਂਦੇ ਹੋ ਅਤੇ ਵਿਦੇਸ਼ੀ ਵੇਲਾਂ ਨੂੰ ਬੀਜਦੇ ਹੋ,

11ਭਾਵੇਂ ਤੂੰ ਉਸ ਨੂੰ ਲਾਉਣ ਦੇ ਦਿਨ ਉਹ ਦੀ ਵਾੜ ਕਰੇ, ਅਤੇ ਸਵੇਰ ਨੂੰ ਆਪਣੇ ਬੀਜ ਤੋਂ ਕਲੀਆਂ ਫੁਟਵਾ ਲਵੇਂ, ਪਰ ਫ਼ਸਲ ਸੋਗ ਅਤੇ ਡਾਢੀ ਪੀੜ ਦੇ ਦਿਨ ਵਿੱਚ ਉੱਡ ਜਾਵੇਗੀ।

12ਬਹੁਤ ਸਾਰੀਆਂ ਕੌਮਾਂ ਉੱਤੇ ਹਾਏ ਜਿਹੜੀਆਂ ਗੁੱਸੇ ਕਰਦੀਆਂ ਹਨ, ਉਹ ਸਮੁੰਦਰ ਵਾਂਗ ਕ੍ਰੋਧਿਤ ਕਰਦੀਆਂ ਹਨ! ਉਨ੍ਹਾਂ ਲੋਕਾਂ ਉੱਤੇ ਹਾਏ ਜਿਹੜੇ ਗਰਜਦੇ ਹਨ, ਉਹ ਵੱਡੇ ਪਾਣੀਆਂ ਦੀ ਗਰਜ ਵਾਂਗ ਗਰਜਦੇ ਹਨ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.