ਯਸ਼ਾਯਾਹ 17

ਬਹੁਤ ਸਾਰੀਆਂ ਕੌਮਾਂ ਉੱਤੇ ਹਾਏ ਜਿਹੜੀਆਂ ਗੁੱਸੇ ਕਰਦੀਆਂ ਹਨ, ਉਹ ਸਮੁੰਦਰ ਵਾਂਗ ਕ੍ਰੋਧਿਤ ਕਰਦੀਆਂ ਹਨ! ਉਨ੍ਹਾਂ ਲੋਕਾਂ ਉੱਤੇ ਹਾਏ ਜਿਹੜੇ ਗਰਜਦੇ ਹਨ, ਉਹ ਵੱਡੇ ਪਾਣੀਆਂ ਦੀ ਗਰਜ ਵਾਂਗ ਗਰਜਦੇ ਹਨ!

Isaiah 17:12 (UKJV) Woe to the multitude of many people, which make a noise like the noise of the seas; and to the rushing of nations, that make a rushing like the rushing of mighty waters!

10ਤੁਸੀਂ ਸਾਰੇ ਆਪਣੇ ਮੁਕਤੀਦਾਤੇ ਪਰਮੇਸ਼ਵਰ ਨੂੰ ਭੁੱਲ ਗਏ ਹੋ, ਅਤੇ ਆਪਣੀ ਤਕੜੀ ਚੱਟਾਨ ਨੂੰ ਯਾਦ ਨਾ ਰੱਖਿਆ। ਇਸ ਲਈ, ਭਾਵੇਂ ਤੁਸੀਂ ਸਭ ਤੋਂ ਉੱਤਮ ਬੂਟੇ ਲਗਾਉਂਦੇ ਹੋ ਅਤੇ ਵਿਦੇਸ਼ੀ ਵੇਲਾਂ ਨੂੰ ਬੀਜਦੇ ਹੋ,

11ਭਾਵੇਂ ਤੂੰ ਉਸ ਨੂੰ ਲਾਉਣ ਦੇ ਦਿਨ ਉਹ ਦੀ ਵਾੜ ਕਰੇ, ਅਤੇ ਸਵੇਰ ਨੂੰ ਆਪਣੇ ਬੀਜ ਤੋਂ ਕਲੀਆਂ ਫੁਟਵਾ ਲਵੇਂ, ਪਰ ਫ਼ਸਲ ਸੋਗ ਅਤੇ ਡਾਢੀ ਪੀੜ ਦੇ ਦਿਨ ਵਿੱਚ ਉੱਡ ਜਾਵੇਗੀ।

12ਬਹੁਤ ਸਾਰੀਆਂ ਕੌਮਾਂ ਉੱਤੇ ਹਾਏ ਜਿਹੜੀਆਂ ਗੁੱਸੇ ਕਰਦੀਆਂ ਹਨ, ਉਹ ਸਮੁੰਦਰ ਵਾਂਗ ਕ੍ਰੋਧਿਤ ਕਰਦੀਆਂ ਹਨ! ਉਨ੍ਹਾਂ ਲੋਕਾਂ ਉੱਤੇ ਹਾਏ ਜਿਹੜੇ ਗਰਜਦੇ ਹਨ, ਉਹ ਵੱਡੇ ਪਾਣੀਆਂ ਦੀ ਗਰਜ ਵਾਂਗ ਗਰਜਦੇ ਹਨ!

13ਭਾਵੇਂ ਲੋਕ ਵਗਦੇ ਪਾਣੀਆਂ ਦੀ ਗਰਜ ਵਾਂਗ ਗਰਜਦੇ ਹਨ, ਜਦੋਂ ਉਹ ਉਨ੍ਹਾਂ ਨੂੰ ਝਿੜਕਦਾ ਹੈ ਤਾਂ ਉਹ ਦੂਰ ਭੱਜ ਜਾਂਦੇ ਹਨ, ਹਵਾ ਦੇ ਅੱਗੇ ਪਹਾੜਾਂ ਉੱਤੇ ਤੂੜੀ ਵਾਂਗ, ਹਨੇਰੀ ਦੇ ਅੱਗੇ ਤੂੜੀ ਵਾਂਗ ਭੱਜਦੇ ਹਨ।

14ਸ਼ਾਮ ਨੂੰ, ਅਚਾਨਕ ਦਹਿਸ਼ਤ! ਸਵੇਰ ਤੋਂ ਪਹਿਲਾਂ, ਉਹ ਚਲੇ ਗਏ ਹਨ! ਇਹ ਉਨ੍ਹਾਂ ਦਾ ਹਿੱਸਾ ਹੈ ਜੋ ਸਾਨੂੰ ਲੁੱਟਦੇ ਹਨ, ਉਨ੍ਹਾਂ ਦਾ ਜੋ ਸਾਨੂੰ ਲੁੱਟਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.