ਯਸ਼ਾਯਾਹ 17

ਭਾਵੇਂ ਲੋਕ ਵਗਦੇ ਪਾਣੀਆਂ ਦੀ ਗਰਜ ਵਾਂਗ ਗਰਜਦੇ ਹਨ, ਜਦੋਂ ਉਹ ਉਨ੍ਹਾਂ ਨੂੰ ਝਿੜਕਦਾ ਹੈ ਤਾਂ ਉਹ ਦੂਰ ਭੱਜ ਜਾਂਦੇ ਹਨ, ਹਵਾ ਦੇ ਅੱਗੇ ਪਹਾੜਾਂ ਉੱਤੇ ਤੂੜੀ ਵਾਂਗ, ਹਨੇਰੀ ਦੇ ਅੱਗੇ ਤੂੜੀ ਵਾਂਗ ਭੱਜਦੇ ਹਨ।

Isaiah 17:13 (UKJV) The nations shall rush like the rushing of many waters: but God shall rebuke them, and they shall flee far off, and shall be chased as the chaff of the mountains before the wind, and like a rolling thing before the whirlwind.

11ਭਾਵੇਂ ਤੂੰ ਉਸ ਨੂੰ ਲਾਉਣ ਦੇ ਦਿਨ ਉਹ ਦੀ ਵਾੜ ਕਰੇ, ਅਤੇ ਸਵੇਰ ਨੂੰ ਆਪਣੇ ਬੀਜ ਤੋਂ ਕਲੀਆਂ ਫੁਟਵਾ ਲਵੇਂ, ਪਰ ਫ਼ਸਲ ਸੋਗ ਅਤੇ ਡਾਢੀ ਪੀੜ ਦੇ ਦਿਨ ਵਿੱਚ ਉੱਡ ਜਾਵੇਗੀ।

12ਬਹੁਤ ਸਾਰੀਆਂ ਕੌਮਾਂ ਉੱਤੇ ਹਾਏ ਜਿਹੜੀਆਂ ਗੁੱਸੇ ਕਰਦੀਆਂ ਹਨ, ਉਹ ਸਮੁੰਦਰ ਵਾਂਗ ਕ੍ਰੋਧਿਤ ਕਰਦੀਆਂ ਹਨ! ਉਨ੍ਹਾਂ ਲੋਕਾਂ ਉੱਤੇ ਹਾਏ ਜਿਹੜੇ ਗਰਜਦੇ ਹਨ, ਉਹ ਵੱਡੇ ਪਾਣੀਆਂ ਦੀ ਗਰਜ ਵਾਂਗ ਗਰਜਦੇ ਹਨ!

13ਭਾਵੇਂ ਲੋਕ ਵਗਦੇ ਪਾਣੀਆਂ ਦੀ ਗਰਜ ਵਾਂਗ ਗਰਜਦੇ ਹਨ, ਜਦੋਂ ਉਹ ਉਨ੍ਹਾਂ ਨੂੰ ਝਿੜਕਦਾ ਹੈ ਤਾਂ ਉਹ ਦੂਰ ਭੱਜ ਜਾਂਦੇ ਹਨ, ਹਵਾ ਦੇ ਅੱਗੇ ਪਹਾੜਾਂ ਉੱਤੇ ਤੂੜੀ ਵਾਂਗ, ਹਨੇਰੀ ਦੇ ਅੱਗੇ ਤੂੜੀ ਵਾਂਗ ਭੱਜਦੇ ਹਨ।

14ਸ਼ਾਮ ਨੂੰ, ਅਚਾਨਕ ਦਹਿਸ਼ਤ! ਸਵੇਰ ਤੋਂ ਪਹਿਲਾਂ, ਉਹ ਚਲੇ ਗਏ ਹਨ! ਇਹ ਉਨ੍ਹਾਂ ਦਾ ਹਿੱਸਾ ਹੈ ਜੋ ਸਾਨੂੰ ਲੁੱਟਦੇ ਹਨ, ਉਨ੍ਹਾਂ ਦਾ ਜੋ ਸਾਨੂੰ ਲੁੱਟਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.