8ਉਨ੍ਹਾਂ ਦੀ ਧਰਤੀ ਮੂਰਤੀਆਂ ਨਾਲ ਭਰੀ ਹੋਈ ਹੈ; ਉਹ ਆਪਣੀ ਦਸਤਕਾਰੀ ਨੂੰ ਮੱਥਾ ਟੇਕਦੇ ਹਨ, ਜਿਹੜੀ ਉਹਨਾਂ ਦੀਆਂ ਉਂਗਲੀਆਂ ਦਾ ਕੰਮ ਹੈ।
9ਇਸ ਲਈ ਲੋਕਾਂ ਨੂੰ ਝੁਕਾਇਆ ਜਾਂਦਾ ਅਤੇ ਹਰ ਕੋਈ ਨੀਵਾਂ ਕੀਤਾ ਜਾਵੇਗਾ, ਉਹਨਾਂ ਨੂੰ ਮਾਫ਼ ਨਾ ਕਰੋ।
10ਚੱਟਾਨਾਂ ਵਿੱਚ ਜਾਓ, ਜ਼ਮੀਨ ਵਿੱਚ ਲੁਕ ਜਾਓ ਯਾਹਵੇਹ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਚੱਟਾਨ ਵਿੱਚ ਵੜ ਅਤੇ ਮਿੱਟੀ ਵਿੱਚ ਲੁੱਕ ਜਾ!
11ਹੰਕਾਰੀ ਦੀਆਂ ਅੱਖਾਂ ਨੀਵੀਆਂ ਹੋ ਜਾਣਗੀਆਂ ਅਤੇ ਮਨੁੱਖਾਂ ਦਾ ਹੰਕਾਰ ਨਿਵਾਇਆ ਜਾਵੇਗਾ, ਉਸ ਦਿਨ ਇਕੱਲੇ ਯਾਹਵੇਹ ਨੂੰ ਉੱਚਾ ਕੀਤਾ ਜਾਵੇਗਾ।
12ਸਰਬਸ਼ਕਤੀਮਾਨ ਯਾਹਵੇਹ ਕੋਲ ਇੱਕ ਦਿਨ ਹੈ ਜਿਹੜਾ ਹਰੇਕ ਘਮੰਡੀ ਅਤੇ ਅਭਮਾਨੀ ਦੇ ਵਿਰੁੱਧ, ਉਨ੍ਹਾਂ ਸਾਰਿਆਂ ਲਈ ਜੋ ਉੱਚੇ ਹਨ (ਅਤੇ ਉਹ ਨੀਵੇਂ ਕੀਤੇ ਜਾਣਗੇ),